ਅਬੋਹਰ, 13 ਜਨਵਰੀ, ਦੇਸ਼ ਕਲਿਕ ਬਿਊਰੋ :
ਅਬੋਹਰ ਦੇ ਪਿੰਡ ਅਮਰਪੁਰਾ ਵਿੱਚ ਲੋਹੜੀ ਮੌਕੇ ਵਾਪਰੇ ਹਾਦਸੇ ਵਿੱਚ 6 ਸਾਲਾ ਬੱਚਾ ਗੰਭੀਰ ਰੂਪ ਵਿੱਚ ਝੁਲਸ ਗਿਆ। ਪਿੰਡ ਵਾਸੀ ਕਾਲੂ ਰਾਮ ਦਾ 6 ਸਾਲਾ ਪੁੱਤਰ ਦਿਵਾਂਸ਼ੂ ਆਪਣੇ ਘਰ ਦੇ ਵਿਹੜੇ ਵਿੱਚ ਪਤੰਗ ਉਡਾ ਰਿਹਾ ਸੀ ਕਿ ਅਚਾਨਕ ਵਿਹੜੇ ਵਿੱਚ ਰੱਖੀ ਭੱਠੀ ‘ਤੇ ਗਰਮ ਹੋ ਰਹੇ ਪਾਣੀ ਵਿੱਚ ਡਿੱਗ ਗਿਆ।
ਪਰਿਵਾਰ ਵਾਲੇ ਤੁਰੰਤ ਬੱਚੇ ਨੂੰ ਸਥਾਨਕ ਸਰਕਾਰੀ ਹਸਪਤਾਲ ਲੈ ਗਏ। ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਡਾਕਟਰਾਂ ਮੁਤਾਬਕ ਬੱਚੇ ਦੀਆਂ ਦੋਵੇਂ ਲੱਤਾਂ ਪੂਰੀ ਤਰ੍ਹਾਂ ਝੁਲ਼ਸ ਗਈਆਂ ਹਨ।
Published on: ਜਨਵਰੀ 13, 2025 5:18 ਬਾਃ ਦੁਃ