ਪਟਿਆਲਾ, 13 ਜਨਵਰੀ, ਦੇਸ਼ ਕਲਿਕ ਬਿਊਰੋ :
ਸ਼ਾਹੀ ਸ਼ਹਿਰ ਪਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ਵਿੱਚ ਵਿਰਾਸਤੀ ਹੋਟਲ ਰਨਵਾਸ ਦਿ ਪੈਲੇਸ ਦਾ ਅੱਜ ਹੋਣ ਵਾਲਾ ਉਦਘਾਟਨ ਰੱਦ ਕਰ ਦਿੱਤਾ ਗਿਆ ਹੈ। ਸੀਐਮ ਮਾਨ ਇਸ ਦਾ ਉਦਘਾਟਨ ਕਰਨ ਵਾਲੇ ਸਨ ਪਰ ਸੀਐਮ ਦਫ਼ਤਰ ਨੇ ਦੱਸਿਆ ਕਿ ਅੱਜ ਇਸ ਦਾ ਉਦਘਾਟਨ ਨਹੀਂ ਕੀਤਾ ਜਾਵੇਗਾ।
ਹੁਣ ਉਦਘਾਟਨ ਕੱਲ ਯਾਨੀ ਮੰਗਲਵਾਰ ਦੁਪਹਿਰ 12:30 ਵਜੇ ਹੋਵੇਗਾ। ਸਰਕਾਰ ਦਾ ਦਾਅਵਾ ਹੈ ਕਿ ਸਿੱਖ ਮਹਿਲ ਵਿੱਚ ਬਣਿਆ ਇਹ ਦੁਨੀਆ ਦਾ ਇੱਕੋ ਇੱਕ ਹੋਟਲ ਹੈ। ਹੁਣ ਰਾਜਸਥਾਨ ਦੀ ਤਰਜ਼ ‘ਤੇ ਇੱਥੇ ਵੀ ਹੋਟਲ ਡੈਸਟੀਨੇਸ਼ਨ ਵੈਡਿੰਗ ਨੂੰ ਪ੍ਰਮੋਟ ਕੀਤਾ ਜਾਵੇਗਾ। ਇਸ ਨਾਲ ਸੈਰ ਸਪਾਟੇ ਨੂੰ ਵੀ ਉਤਸ਼ਾਹ ਮਿਲੇਗਾ। ਦੱਸ ਦੇਈਏ ਕਿ ਇਸ ਮਹਿਲ ਵਿੱਚ ਪਟਿਆਲੇ ਦੀਆਂ ਰਾਣੀਆਂ ਰਹਿੰਦੀਆਂ ਸਨ।
Published on: ਜਨਵਰੀ 13, 2025 11:54 ਪੂਃ ਦੁਃ