ਨਵੀਂ ਦਿੱਲੀ, 13 ਜਨਵਰੀ, ਦੇਸ਼ ਕਲਿੱਕ ਬਿਓਰੋ :
ਅੱਜ ਸੋਨੇ ਦੇ ਭਾਅ ਵਿੱਚ ਵਾਧਾ ਹੋਇਆ ਅਤੇ ਚਾਂਦੀ ਦੇ ਭਾਅ ਵਿੱਚ ਕਮੀ ਆਈ। ਸੋਮਵਾਰ ਨੂੰ 24 ਕੈਰੇਟ ਸੋਨੇ ਔਸਤਨ 332 ਰੁਪਏ ਪ੍ਰਤੀ 10 ਗ੍ਰਾਮ ਮਹਿੰਗਾ ਹੋ ਕੇ ਭਾਅ 78350 ਉਤੇ ਪਹੁੰਚ ਗਿਆ। ਉਥੇ ਚਾਂਦੀ 118 ਰੁਪਏ ਪ੍ਰਤੀ ਕਿਲੋ ਸਸਤੀ ਹੋ ਕੇ 90150 ਰੁਪਏ ਪ੍ਰਤੀ ਕਿਲੋ ਔਸਤ ਉਤੇ ਪਹੁੰਚ ਗਈ। ਸੋਨੇ ਅਜੇ ਵੀ ਆਪਣੇ ਆਲ ਟਾਈਮ ਹਾਈ ਤੋਂ 1331 ਰੁਪਏ ਅਤੇ ਚਾਂਦੀ 819ੑ ਰੁਪਏ ਸਸਤੀ ਹੈ। 30 ਅਕਤੂਬਰ 2024 ਨੂੰ ਸੋਨਾ 79681 ਰੁਪਏ ਪ੍ਰਤੀ ਗ੍ਰਾਮ ਉਤੇ ਸੀ ਅਤੇ ਚਾਂਦੀ 98340 ਰੁਪਏ ਪ੍ਰਤੀ ਕਿਲੋ ਸੀ।
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਵੱਲੋਂ ਇਹ ਭਾਅ ਜਾਰੀ ਕੀਤੇ ਗਏ ਹਨ, ਜਿਸ ਵਿੱਚ ਜੀਐਸਟੀ ਨਹੀਂ ਲਗਾਇਆ ਗਿਆ। ਆਈਬੀਜੇਏ ਮੁਤਾਬਕ ਸੋਨੇ ਦਾ ਔਸਤ ਭਾਅ 330 ਰੁਪਏ ਵਧਕੇ 78036 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ ਹੈ। 22 ਕੇਰੇਟ ਗੋਲਡ ਵਿੱਚ 304 ਰੁਪਏ ਦੀ ਤੇਜੀ ਹੈ ਅਤੇ ਇਹ 71769 ਰੁਪਏ ਉਤੇ ਹੈ। 18 ਕੈਰੇਟ ਸੋਨੇ ਦੀ ਕੀਮਤ 249 ਰੁਪਏ ਵਧਕੇ 58763 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚ ਗਿਆ ਹੈ। 14 ਕੈਰੇਟ ਸੋਨੇ ਦੀ ਕੀਮਤ ਵੀ ਹਰ ਦਸ 10 ਉਤੇ 194 ਰੁਪਏ ਵਧਕੇ 45835 ਰੁਪਏ ਉਤੇ ਪਹੁੰਚ ਗਿਆ।