ਮਾਨਸਾ, 13 ਜਨਵਰੀ, ਦੇਸ਼ ਕਲਿੱਕ ਬਿਓਰੋ :
ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਿਲ੍ਹਾ ਕਚਹਿਰੀ ਮਾਨਸਾ ਵਿਖੇ ਨਵੀਂ ਖੇਤੀ ਨੀਤੀ ਖਰੜਾ ਦੀਆਂ ਕਾਪੀਆਂ ਸਾੜੀਆਂ ਗਈਆਂ। ਆਗੂਆਂ ਨੇ ਕਿਹਾ ਕਿ ਖੇਤੀਬਾੜੀ ਮਾਰਕੀਟਿੰਗ ਅਤੇ ਰਾਸ਼ਟਰੀ ਨੀਤੀ ਫਰੇਮ ਵਰਕ ਕਿਸੇ ਵੀ ਐਂਗਲ ਤੋਂ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ, ਦੁਕਾਨਦਾਰਾਂ ਅਤੇ ਮਿਹਨਤਕਸ ਲੋਕਾਂ ਦੇ ਹੱਕ ਵਿੱਚ ਨਹੀਂ ਭੁਗਤਦਾ। ਕੇਂਦਰ ਸਰਕਾਰ ਸਰਕਾਰੀ ਮੰਡੀਆਂ ਦੀ ਵਿਜਾਏ ਸੈਲੋਜ, ਗੁਦਾਮ, ਕੋਲਡ ਸਟੋਰਾਂ ਵਿੱਚ ਕਾਰਪੋਰੇਟ ਵਰਗ ਦੀ ਸਿੱਧੀ ਭਾਗੀਦਾਰੀ ਕਰਦੀ ਹੈ ਉਹਨਾਂ ਕਿਹਾ ਕਿ ਇਸ ਖੇਤੀ ਬਾੜੀ ਮੰਡੀਕਰਨ ਦੀ ਬਦਲਦੀ ਗਤੀਸ਼ੀਲਤਾ ਨਾਲ ਚੱਲ ਰਹੇ ਮਾਰਕੀਟਿੰਗ ਨਿਯਮ ਭੰਗ ਹੋਣਗੇ ਜਿਸ ਨਾਲ ਖੇਤ ਮਜ਼ਦੂਰ ਤੋਂ ਲੈਕੇ ਵਪਾਰ ਤੱਕ ਦੀ ਜਿਨਸ ਨਾਲ ਸਬੰਧਤ ਚੈਨ ਟੁੱਟ ਜਾਵੇਗੀ ਇਸ ਦੀ ਜਗ੍ਹਾ ਆਧੁਨਿਕ ਕਰਨ ਦੇ ਨਾਂ ਹੇਠ ਆਮ ਲੋਕਾਂ ਦਾ ਰੁਜ਼ਗਾਰ ਖੋਹ ਕੇ ਨਿੱਜੀ ਹੱਥਾਂ ਵਿੱਚ ਸੌਂਪਿਆ ਜਾਵੇਗਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤੀਬਾੜੀ ਨਿਰਭਰ ਸੂਬੇ ਪੰਜਾਬ ਨੂੰ ਹੋਰ ਪ੍ਰਫੁੱਲਤ ਕਰਨ ਲਈ ਕੇਂਦਰ ਵੱਲੋਂ ਜਾਰੀ ਨਵੀ ਖੇਤੀ ਨੀਤੀ ਮੰਡੀਕਰਨ ਖਰੜਾ ਰੱਦ ਕਰੇ ਅਤੇ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇਣ ਦਾ ਕਾਨੂੰਨੀ ਅਧਿਕਾਰ ਜਾਰੀ ਕਰੇ
ਇਸ ਸਮੇਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਮ ਸਿੰਘ ਭੈਣੀ ਬਾਘਾ, ਬੋਘ ਸਿੰਘ ਮਾਨਸਾ,ਪਰਮਜੀਤ ਸਿੰਘ ਗਾਗੋਵਾਲ, ਗੁਰਜੰਟ ਸਿੰਘ ਮਾਨਸਾ, ਰੂਪ ਸਿੰਘ ਢਿੱਲੋਂ, ਐਡਵੋਕੇਟ ਬਲਵੀਰ ਕੌਰ, ਲਖਵੀਰ ਸਿੰਘ ਅਕਲੀਆ , ਮੇਜ਼ਰ ਸਿੰਘ ਦੂਲੋਵਾਲ, ਭਜਨ ਸਿੰਘ ਘੁੰਮਣ, ਡਾ.ਧੰਨਾ ਮੱਲ ਗੋਇਲ, ਨਰਿੰਦਰ ਕੌਰ ਬੁਰਜ ਹਮੀਰਾ ,ਛਿੰਦਰਪਾਲ ਕੌਰ, ਜਸਵੀਰ ਕੌਰ, ਮੀਹਾਂ ਸਿੰਘ, ਗਗਨਦੀਪ ਸਿਰਸੀਵਾਲ ਤੋਂ ਇਲਾਵਾ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਹਾਜਿਰ ਸਨ।