PM ਮੋਦੀ ਅੱਜ ਕਸ਼ਮੀਰ ‘ਚ Z ਮੋੜ ਸੁਰੰਗ ਦਾ ਉਦਘਾਟਨ ਕਰਨਗੇ, 1 ਘੰਟੇ ਦੀ ਦੂਰੀ 15 ਮਿੰਟਾਂ ਵਿੱਚ ਹੋਵੇਗੀ ਤੈਅ
ਸ਼੍ਰੀਨਗਰ, 13 ਜਨਵਰੀ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਮੋਦੀ ਅੱਜ ਸੋਮਵਾਰ ਸਵੇਰੇ 11:45 ਵਜੇ ਜੰਮੂ-ਕਸ਼ਮੀਰ ਦੇ ਗੰਦਰਬਲ ਵਿੱਚ ਜ਼ੈੱਡ ਮੋੜ ਸੁਰੰਗ ਦਾ ਉਦਘਾਟਨ ਕਰਨਗੇ। ਸ਼੍ਰੀਨਗਰ-ਲੇਹ ਹਾਈਵੇਅ NH-1 ‘ਤੇ ਬਣੀ 6.4 ਕਿਲੋਮੀਟਰ ਲੰਬੀ ਡਬਲ ਲੇਨ ਸੁਰੰਗ ਸ਼੍ਰੀਨਗਰ ਨੂੰ ਸੋਨਮਰਗ ਨਾਲ ਜੋੜ ਦੇਵੇਗੀ। ਬਰਫਬਾਰੀ ਕਾਰਨ ਇਹ ਹਾਈਵੇ 6 ਮਹੀਨਿਆਂ ਤੱਕ ਬੰਦ ਰਹਿੰਦਾ ਹੈ। ਸੁਰੰਗ ਦੇ ਨਿਰਮਾਣ ਨਾਲ ਲੋਕਾਂ ਨੂੰ ਹਰ ਮੌਸਮ ਵਿੱਚ ਸੰਪਰਕ ਮਿਲੇਗਾ।
ਇਸ ਤੋਂ ਪਹਿਲਾਂ ਸ਼੍ਰੀਨਗਰ-ਲੇਹ ਹਾਈਵੇਅ ‘ਤੇ ਗਗਨਗੀਰ ਤੋਂ ਸੋਨਮਰਗ ਵਿਚਕਾਰ 1 ਘੰਟੇ ਤੋਂ ਵੱਧ ਸਮਾਂ ਲੱਗਦਾ ਸੀ। ਇਸ ਸੁਰੰਗ ਕਾਰਨ ਹੁਣ ਇਹ ਦੂਰੀ 15 ਮਿੰਟਾਂ ਵਿੱਚ ਤੈਅ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵਾਹਨਾਂ ਦੀ ਰਫ਼ਤਾਰ ਵੀ 30 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਕੇ 70 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ। ਪਹਿਲਾਂ ਇਸ ਦੁਰਘਟਨਾ ਵਾਲੇ ਪਹਾੜੀ ਖੇਤਰ ਨੂੰ ਪਾਰ ਕਰਨ ਲਈ 3 ਤੋਂ 4 ਘੰਟੇ ਲੱਗਦੇ ਸਨ। ਹੁਣ ਇਹ ਦੂਰੀ ਸਿਰਫ਼ 45 ਮਿੰਟਾਂ ‘ਚ ਪੂਰੀ ਹੋ ਜਾਵੇਗੀ।