ਪੰਜਾਬ ‘ਚ ਸਰਕਾਰੀ ਪੈਸੇ ਨਾਲ ਬਣੀ ਆਂਗਣਵਾੜੀ ‘ਤੇ ਨਾਜਾਇਜ਼ ਕਬਜ਼ਾ

ਪੰਜਾਬ

ਵਕਫ਼ ਬੋਰਡ ਦੀ ਫਰਜ਼ੀ ਲੀਜ਼ ਬਣਾਈ, ਪਰਚਾ ਦਰਜ ਕਰਨ ਦੀ ਸਿਫਾਰਸ਼
ਜਗਰਾਓਂ, 13 ਜਨਵਰੀ, ਦੇਸ਼ ਕਲਿਕ ਬਿਊਰੋ :
ਲੁਧਿਆਣਾ ‘ਚ ਸਰਕਾਰੀ ਪੈਸੇ ਨਾਲ ਬਣੀ ਆਂਗਣਵਾੜੀ ਦੀ ਇਮਾਰਤ ‘ਤੇ ਇਕ ਵਿਅਕਤੀ ਨੇ ਕੀਤਾ ਨਾਜਾਇਜ਼ ਕਬਜ਼ਾ। ਕਬਜ਼ਾ ਲੈਣ ਲਈ ਉਸ ਨੇ ਵਕਫ਼ ਬੋਰਡ ਦੀ ਫਰਜ਼ੀ ਲੀਜ਼ ਦਾ ਸਹਾਰਾ ਲਿਆ। ਇਹ ਮਾਮਲਾ ਜਗਰਾਉਂ ਜ਼ਿਲ੍ਹੇ ਦੇ ਪਿੰਡ ਪੱਖੋਵਾਲ ਦੇ ਪਿੰਡ ਕੈਲੇ ਦਾ ਹੈ।
ਜਦੋਂ ਮਾਮਲੇ ਦੀ ਜਾਂਚ ਸ਼ੁਰੂ ਹੋਈ ਤਾਂ ਵਕਫ਼ ਬੋਰਡ ਦੇ ਵਿਕਾਸ ਅਧਿਕਾਰੀ ਨੇ ਲੀਜ਼ ਨੂੰ ਫਰਜ਼ੀ ਕਰਾਰ ਦਿੰਦਿਆਂ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ। ਇਸ ’ਤੇ ਪਿੰਡ ਦੀ ਪੰਚਾਇਤ ਹਰਕਤ ਵਿੱਚ ਆ ਗਈ ਹੈ। ਨਵ-ਨਿਯੁਕਤ ਸਰਪੰਚ ਅਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਪੰਚਾਇਤ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਕਬਜ਼ਾ ਕਰਨ ਵਾਲੇ ਖ਼ਿਲਾਫ਼ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਗਿਆ। ਇਹ ਮਤਾ ਬੀਡੀਪੀਓ ਪੱਖੋਵਾਲ ਮਨਜੀਤ ਸਿੰਘ ਢੀਂਡਸਾ ਨੂੰ ਭੇਜਿਆ ਗਿਆ ਹੈ।
ਬੀਡੀਪੀਓ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਕਬਜ਼ਾਧਾਰੀ ਨੇ ਬਚਣ ਲਈ ਫਰਜੀ ਲੀਜ਼ ਜਮ੍ਹਾਂ ਕਰਵਾ ਦਿੱਤੀ। ਭਾਵੇਂ ਵਕਫ਼ ਬੋਰਡ ਨੇ ਇਸ ਲੀਜ਼ ਨੂੰ ਜਾਅਲੀ ਸਾਬਤ ਕਰ ਦਿੱਤਾ ਪਰ ਨਾ ਤਾਂ ਕੇਸ ਦਰਜ ਕੀਤਾ ਗਿਆ ਅਤੇ ਨਾ ਹੀ ਕਬਜ਼ਾ ਹਟਾਇਆ ਗਿਆ।
ਬੀਡੀਪੀਓ ਮਨਜੀਤ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਜਲਦੀ ਹੀ ਦਸਤਾਵੇਜ਼ਾਂ ਦੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਕਬਜ਼ਾ ਕਰਨ ਵਾਲੇ ਦਾ ਦਾਅਵਾ ਹੈ ਕਿ ਉਸ ਨੂੰ ਇਹ ਲੀਜ਼ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਮਿਲੀ ਸੀ, ਜੋ ਉਸ ਨੇ ਬੀਡੀਪੀਓ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੀ ਸੀ।
ਪੰਚਾਇਤ ਨੇ ਨਾ ਸਿਰਫ਼ ਕਬਜ਼ਾ ਕਰਨ ਵਾਲੇ ਖ਼ਿਲਾਫ਼ ਸਗੋਂ ਇਸ ਕੰਮ ਵਿੱਚ ਉਸ ਦਾ ਸਾਥ ਦੇਣ ਵਾਲੇ ਸਾਰੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।