ਨਵੀਂ ਦਿੱਲੀ, 13 ਜਨਵਰੀ, ਦੇਸ਼ ਕਲਿੱਕ ਬਿਓਰੋ :
ਸੋਸ਼ਲ ਮੀਡੀਆ ਉਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕ ਇਕ ਅਧਿਕਾਰੀ ਉਤੇ ਪੈਸੇ ਸੁੱਟ ਰਹੇ ਹਨ। ਅਧਿਕਾਰੀ ਆਪਣੀ ਕੁਰਸੀ ਉਤੇ ਬੈਠਾ ਹੈ, ਲੋਕ ਨੋਟਾਂ ਦਾ ਮੀਂਹ ਵਰ੍ਹਾ ਰਹੇ ਹਨ। ਇਹ ਵੀਡੀਓ ਗੁਜਰਾਤ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਿਸ਼ਵਤ ਮੰਗਣ ਤੋਂ ਨਾਰਜ਼ ਹੋ ਕੇ ਪਿੰਡ ਵਾਸੀਆਂ ਨੇ ਆਪਣਾ ਗੁੱਸਾ ਇਸ ਤਰ੍ਹਾਂ ਪ੍ਰਗਟ ਕੀਤਾ ਹੈ। ਪ੍ਰੰਤੂ ਇਸ ਵੀਡੀਓ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ।
ਵਾਇਰਲ ਵੀਡੀਓ ਮੁਤਾਬਕ ਦਫ਼ਤਰ ਵਿੱਚ ਵੱਡੀ ਗਿਣਤੀ ਔਰਤਾਂ ਤੇ ਪੁਰਸ਼ ਇਕੱਠੇ ਹੋਏ ਹਨ। ਸਾਰੇ ਅਫਸਰ ਉਤੇ ਨੋਟ ਸੁੱਟ ਰਹੇ ਹਨ। ਅਧਿਕਾਰੀ ਦੇ ਮੇਜ਼ ਉਤੇ ਅਤੇ ਕਮਰੇ ਵਿੱਚ 500 ਅਤੇ 200 ਦੇ ਨੋਟਾਂ ਦੇ ਢੇਰ ਲੱਗੇ ਹੋਏ ਹਨ। ਲੋਕ ਕਹਿ ਰਹੇ ਹਨ, ‘ਲੋ ਪੈਸਾ, ਹੋਰ ਲਓ ਪੈਸ।‘ ਇਕ ਵਿਅਕਤੀ ਇਕ ਸੁਸਾਇਟੀ ਦਾ ਜ਼ਿਕਰ ਕਰਦੇ ਹੋਏ ਕਹਿੰਦਾ ਹੈ ਕਿ ਉਥੇ ਵੀ ਪਾਣੀ ਨਹੀਂ ਆ ਰਿਹਾ। ਚੀਫ ਅਫਸਰ ਮੁਰਦਾਬਾਦ ਦੇ ਨਾਅਰੇ ਵੀ ਸੁਣਾਈ ਦੇ ਰਹੇ ਹਨ।