ਨਵੀਂ ਦਿੱਲੀ, 14 ਜਨਵਰੀ, ਦੇਸ਼ ਕਲਿਕ ਬਿਊਰੋ :
ਦੇਸ਼ ਵਿੱਚ ਕੋਰੋਨਾ ਵਰਗੇ ਵਾਇਰਸ ਹਿਊਮਨ ਮੈਟਾਪਨੀਓਮੋਵਾਇਰਸ (HMPV) ਦੇ ਕੁੱਲ 18 ਮਾਮਲੇ ਸਾਹਮਣੇ ਆਏ ਹਨ। ਪੁਡੂਚੇਰੀ ਵਿੱਚ ਸੋਮਵਾਰ ਨੂੰ ਇੱਕ ਹੋਰ ਬੱਚੇ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ। ਇਸ ਤੋਂ ਪਹਿਲਾਂ 3 ਅਤੇ 5 ਸਾਲ ਦੇ ਦੋ ਬੱਚੇ ਸੰਕਰਮਿਤ ਪਾਏ ਗਏ ਸਨ।
ਪੁਡੂਚੇਰੀ ਦੇ ਮੈਡੀਕਲ ਸਰਵਿਸਿਜ਼ ਡਾਇਰੈਕਟਰ ਵੀ ਰਵੀਚੰਦਰਨ ਨੇ ਕਿਹਾ ਕਿ ਬੱਚੇ ਨੂੰ ਬੁਖਾਰ, ਖੰਘ ਵਰਗੀਆਂ ਸ਼ਿਕਾਇਤਾਂ ਸਨ। ਉਸ ਨੂੰ 10 ਜਨਵਰੀ ਨੂੰ JIPMER ਵਿੱਚ ਭਰਤੀ ਕਰਵਾਇਆ ਗਿਆ ਸੀ। ਬੱਚਾ ਠੀਕ ਹੋ ਰਿਹਾ ਹੈ।
ਦੇਸ਼ ਵਿੱਚ HMPV ਦੇ ਸਭ ਤੋਂ ਵੱਧ 4 ਮਾਮਲੇ ਗੁਜਰਾਤ ਵਿੱਚ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿੱਚ 3, ਕਰਨਾਟਕ ਅਤੇ ਤਾਮਿਲਨਾਡੂ ਵਿੱਚ 2-2, ਉੱਤਰ ਪ੍ਰਦੇਸ਼, ਰਾਜਸਥਾਨ, ਅਸਾਮ ਅਤੇ ਬੰਗਾਲ ਵਿੱਚ ਇੱਕ-ਇੱਕ ਕੇਸ ਸਾਹਮਣੇ ਆਇਆ ਹੈ।
Published on: ਜਨਵਰੀ 14, 2025 9:55 ਪੂਃ ਦੁਃ