ਚੰਡੀਗੜ੍ਹ, 14 ਜਨਵਰੀ, ਦੇਸ਼ ਕਲਿੱਕ ਬਿਓਰੋ :
ਨਵ ਨਿਯੁਕਤ ਹੋਏ ਅਧਿਆਪਕਾਂ ਵੱਲੋਂ ਜੁਆਇਨ ਨਾ ਕਰਨ ਵਾਲਿਆਂ ਉਤੇ ਹੁਣ ਹਰਿਆਣਾ ਸਰਕਾਰ ਸਖਤ ਦਿਖਾਈ ਦੇ ਰਹੀ ਹੈ। ਹਰਿਆਦਾ ਸਰਕਾਰ ਵੱਲੋਂ ਜੁਆਇਨ ਨਾ ਕਰਨ ਵਾਲੇ ਅਧਿਆਪਕਾਂ ਦੀਆਂ ਨਿਯੁਕਤੀਆਂ ਰੱਦ ਕਰਨ ਦੀ ਤਿਆਰੀ ਕਰ ਲਈ ਗਈ ਹੈ। ਨਵ ਨਿਯੁਕਤੀ ਦੇ ਬਾਵਜੂਦ ਜੁਆਇਨ ਨਾ ਕਰਨ ਵਾਲੇ ਟਰੇਨਡ ਗ੍ਰੈਜੂਏਟ ਅਧਿਆਪਕਾਂ (ਟੀਜੀਟੀ) ਨੂੰ ਅੱਜ 14 ਜਨਵਰੀ ਤੱਕ ਦਾ ਜੁਆਇਨ ਕਰਨ ਲਈ ਸਮਾਂ ਦਿੱਤਾ ਗਿਆ ਹੈ। ਅੱਜ ਤੱਕ ਜੁਆਇਨ ਨਾ ਕਰਨ ਵਾਲੇ ਸਾਰੇ ਟੀਜੀਟੀ ਦੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਜਾਣਗੀਆਂ। ਇਸ ਸਬੰਧੀ ਡਾਇਰੈਕਟਰ ਜਨਰਲ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੋਂ ਕਾਰਜਭਾਰ ਨਾ ਸੰਭਾਲਣ ਵਾਲੇ ਅਧਿਆਪਕਾਂ ਦੇ ਨਾਵਾਂ ਦੀ ਸੂਚੀ ਮੰਗੀ ਗਈ ਹੈ। ਭਰਤੀ ਸਿਲਸਿਲੇ ਵਿੱਚ ਪਿਛਲੇ ਵਰ੍ਹੇ ਦੂਜੇ ਮਹੀਨੇ ਤਹਿਤ ਵੱਖ ਵੱਖ ਵਿਸ਼ਿਆਂ ਦੇ ਟੀਜੀਟੀ ਦੀ ਨਿਯੁਕਤੀਆਂ ਕੀਤੀਆਂ ਗਈਆਂ ਸਨ। ਡਾਇਰੈਕਟੋਰੇਟ ਵੱਲੋਂ ਨਵ ਨਿਯੁਕਤ ਅਧਿਆਪਕਾਂ ਦੀ ਜੁਆਇਨਿੰਗ ਨੂੰ ਲੇ ਕੇ 10 ਅਕਤੂਬਰ ਨੂੰ ਪੱਤਰ ਭੇਜਦੇ ਹੋਏ ਤੁਰੰਤ ਕਾਰਜਭਾਰ ਸੰਭਾਲਣ ਦੇ ਹੁਕਮ ਦਿੱਤੇ ਗਏ ਸਨ।