ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਖੁਸ਼ੀਆਂ ਪਰਤੀਆਂ
ਮਾਨਸਾ, 14 ਜਨਵਰੀ, ਦੇਸ਼ ਕਲਿਕ ਬਿਊਰੋ :
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਇੱਕ ਵਾਰ ਫਿਰ ਖੁਸ਼ੀਆਂ ਪਰਤ ਆਈਆਂ ਹਨ। ਉਨ੍ਹਾਂ ਦੇ ਛੋਟੇ ਭਰਾ ਸ਼ੁਭਦੀਪ ਦੀ ਪਹਿਲੀ ਲੋਹੜੀ ਦੇ ਮੌਕੇ ਤੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜਸ਼ਨ ਮਨਾਇਆ। ਇਸ ਖ਼ਾਸ ਮੌਕੇ ’ਤੇ ਸਿੱਧੂ ਦੀ ਮਾਂ ਚਰਣ ਕੌਰ ਆਪਣੇ ਬੇਟੇ ਦੀ ਯਾਦ ਵਿੱਚ ਭਾਵੁਕ ਨਜ਼ਰ ਆਈ।
ਛੋਟੇ ਬੱਚੇ ਸ਼ੁਭਦੀਪ ਨੇ ਮਾਂ ਦੀ ਗੋਦ ਵਿੱਚ ਖੇਡਦਿਆਂ ਮਹਿਮਾਨਾਂ ਤੋਂ ਵਧਾਈ ਦੇ ਪੈਸੇ ਲਏ। ਪਿਤਾ ਬਲਕੌਰ ਸਿੰਘ ਨੇ ਵਾਹਿਗੁਰੂ ਦਾ ਸ਼ੁਕਰ ਅਦਾ ਕਰਦੇ ਹੋਏ ਕਿਹਾ, “ਪਰਮਾਤਮਾ ਨੇ ਸ਼ੁਭਦੀਪ ਦੇ ਰੂਪ ਵਿੱਚ ਸਾਡੇ ਝੋਲੀ ਵਿੱਚ ਨਵੀਂ ਖੁਸ਼ੀ ਪਾਈ ਹੈ।”
ਸਮਾਗਮ ਦੌਰਾਨ ਬਲਕੌਰ ਸਿੰਘ ਨੇ ਇੱਕ ਹੋਰ ਖੁਸ਼ਖਬਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਜਨਵਰੀ ਦੇ ਅੰਤ ਵਿੱਚ ਰਿਲੀਜ਼ ਕੀਤਾ ਜਾਵੇਗਾ। ਗੀਤ ਦੀ ਵੀਡੀਓ ਸ਼ੂਟਿੰਗ ਅੱਜ ਤੋਂ ਹਵੇਲੀ ਵਿੱਚ ਸ਼ੁਰੂ ਹੋ ਗਈ ਹੈ। ਪਿੰਡ ਵਾਸੀਆਂ ਨੇ ਵੀ ਪਰਿਵਾਰ ਕੋਲ ਪਹੁੰਚ ਕੇ ਇਸ ਖੁਸ਼ੀ ਦੇ ਮੌਕੇ ਤੇ ਵਧਾਈ ਦਿੱਤੀ।