ਪਰੇਟੋਰੀਆ, 14 ਜਨਵਰੀ, ਦੇਸ਼ ਕਲਿਕ ਬਿਊਰੋ :
ਦੱਖਣੀ ਅਫਰੀਕਾ ਵਿਖੇ ਸੋਨੇ ਦੀ ਖਾਨ ਵਿੱਚ ਫਸੇ 100 ਤੋਂ ਵੱਧ ਮਜ਼ਦੂਰਾਂ ਦੀ ਪਿਛਲੇ ਦੋ ਮਹੀਨਿਆਂ ਵਿੱਚ ਮੌਤ ਹੋ ਚੁੱਕੀ ਹੈ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਖਾਨ ‘ਚ 400 ਤੋਂ ਜ਼ਿਆਦਾ ਮਜ਼ਦੂਰ ਮੌਜੂਦ ਸਨ। ਇਹ ਸਾਰੇ ਗੈਰ-ਕਾਨੂੰਨੀ ਢੰਗ ਨਾਲ ਸੋਨਾ ਕੱਢਣ ਲਈ ਖਾਨ ਵਿੱਚ ਦਾਖਲ ਹੋਏ ਸਨ।
ਰਾਹਤ ਅਤੇ ਬਚਾਅ ਕਾਰਜਾਂ ਲਈ ਵਿਸ਼ੇਸ਼ ਮਾਈਨਿੰਗ ਬਚਾਅ ਦਲ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਰਿਪੋਰਟ ਮੁਤਾਬਕ ਭੁੱਖ-ਪਿਆਸ ਕਾਰਨ ਮਜ਼ਦੂਰਾਂ ਦੀ ਜਾਨ ਚਲੀ ਗਈ ਹੈ। ਹੁਣ ਤੱਕ 13 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਕਈ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।
ਖਾਨ ਮਜ਼ਦੂਰਾਂ ਨਾਲ ਜੁੜੀ ਇੱਕ ਸਮਾਜਿਕ ਸੰਸਥਾ ਮਾਈਨਿੰਗ ਅਫੈਕਟਿਡ ਕਮਿਊਨਿਟੀਜ਼ ਯੂਨਾਈਟਿਡ ਇਨ ਐਕਸ਼ਨ (MACUA) ਦੇ ਅਨੁਸਾਰ ਪੁਲਿਸ ਨੇ ਪਿਛਲੇ ਸਾਲ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਸੀ। ਉਦੋਂ ਤੋਂ ਇਹ ਮਜ਼ਦੂਰ ਖਾਨ ਵਿੱਚ ਫਸੇ ਹੋਏ ਸਨ।
ਸੋਨੇ ਦੀ ਖਾਨ ‘ਚ ਫਸੇ 100 ਤੋਂ ਵੱਧ ਮਜ਼ਦੂਰਾਂ ਦੀ ਮੌਤ