ਕੱਲ੍ਹ ਤੋਂ 111 ਕਿਸਾਨਾਂ ਦਾ ਜਥਾ ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇਗਾ
ਢਾਬੀ ਗੁੱਜਰਾਂ: 14 ਜਨਵਰੀ, ਦੇਸ਼ ਕਲਿੰਕ ਬਿਓਰੋ-
ਖਨੌਰੀ ਅਤੇ ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਕਿਸਾਨ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੱਲ੍ਹ 15 ਜਨਵਰੀ ਨੂੰ 111 ਕਿਸਾਨਾਂ ਦਾ ਜਥਾ ਕਾਲੇ ਚੋਲੇ ਪਾ ਕੇ ਮਰਨ ਵਰਤ ਉੱਤੇ ਬੈਠੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਅਭਿਮਨਿਊ ਕੋਹਾੜ, ਇੰਦਰਜੀਤ ਸਿੰਘ ਕੋਟਬੁੱਢਾ, ਗੁਰਿੰਦਰ ਸਿੰਘ ਭੰਗੂ ਤੇ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਕੱਲ੍ਹ ਨੂੰ 111 ਕਿਸਾਨਾਂ ਦਾ ਜਥਾ ਇਸ ਮੋਰਚੇ ਵਿਚ ਬਾਰਡਰ ਦੀ ਕੰਧ ਦੇ ਕੋਲ ਮਰਨ ਵਰਤ ਉੱਤੇ ਬੈਠੇਗਾ ਤੇ ਉਸ ਜਥੇ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੀਨੀਅਰ ਆਗੂ ਕਰਨਗੇ ਤੇ ਇਹ ਜਥਾ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਨਾਲ ਮਰਨ ਵਰਤ ‘ਤੇ ਬੈਠੇਗਾ। ਕਿਸਾਨਾਂ ਨੇ ਇਹ ਵੀ ਐਲਾਨ ਕੀਤਾ ਕਿ ਇਹ ਮੋਰਚਾ ਕਿਸੇ ਟੈਂਟ ਹੇਠ ਨਹੀਂ ਬੈਠੇਗਾ ਸਗੋਂ ਖੁੱਲ੍ਹੇ ਅਸਮਾਨ ‘ਚ ਬੈਠੇਗਾ।