ਕਾਂਗਰਸ ਨੂੰ ਅੱਜ ਮਿਲੇਗਾ 252 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਨਵਾਂ ਮੁੱਖ ਦਫ਼ਤਰ
ਨਵੀਂ ਦਿੱਲੀ, 15 ਜਨਵਰੀ, ਦੇਸ਼ ਕਲਿਕ ਬਿਊਰੋ :
24, ਅਕਬਰ ਰੋਡ ‘ਤੇ ਸਥਿਤ ਕਾਂਗਰਸ ਪਾਰਟੀ ਦਫਤਰ ਦਾ ਪਤਾ ਕਰੀਬ 46 ਸਾਲ ਬਾਅਦ ਅੱਜ ਯਾਨੀ 15 ਜਨਵਰੀ ਤੋਂ ਬਦਲ ਜਾਵੇਗਾ। ਨਵਾਂ ਪਤਾ ‘ਇੰਦਰਾ ਗਾਂਧੀ ਭਵਨ’ 9ਏ, ਕੋਟਲਾ ਰੋਡ ਹੋਵੇਗਾ। ਇਹ ਦਿੱਲੀ ਵਿੱਚ ਭਾਜਪਾ ਹੈੱਡਕੁਆਰਟਰ ਤੋਂ ਕਰੀਬ 500 ਮੀਟਰ ਦੂਰ ਹੈ।
ਇਸ ਦਾ ਉਦਘਾਟਨ ਸਵੇਰੇ 10 ਵਜੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਸਮੇਤ ਪਾਰਟੀ ਦੇ 400 ਤੋਂ ਵੱਧ ਨੇਤਾਵਾਂ ਦੀ ਮੌਜੂਦਗੀ ਵਿੱਚ ਕੀਤਾ ਜਾਵੇਗਾ। ਇਸ ਦਾ ਨੀਂਹ ਪੱਥਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਨੇ 2009 ਵਿੱਚ ਰੱਖਿਆ ਸੀ। ਇਹ 15 ਸਾਲਾਂ ਬਾਅਦ ਪੂਰਾ ਹੋਇਆ ਹੈ।ਇਹ ਦਫ਼ਤਰ 252 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ।