ਮੋਗਾ ਵਿਖੇ ਬੱਸ ‘ਚ ਚੋਰੀ ਕਰਨ ਵਾਲੀਆਂ 5 ਮਹਿਲਾਵਾਂ ਸਵਾਰੀਆਂ ਨੇ ਫੜ ਕੇ ਕੀਤੀਆਂ ਪੁਲਸ ਹਵਾਲੇ
ਮੋਗਾ, 15 ਜਨਵਰੀ, ਦੇਸ਼ ਕਲਿਕ ਬਿਊਰੋ :
ਮੋਗਾ ਵਿਖੇ ਬੱਸ ‘ਚ ਸਵਾਰੀਆਂ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀਆਂ 5 ਔਰਤਾਂ ਨੂੰ ਸਵਾਰੀਆਂ ਨੇ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਪੀੜਤ ਯਾਤਰੀ ਬਲਰਾਜ ਸਿੰਘ ਨੇ ਦੱਸਿਆ ਕਿ ਉਹ ਮੁਕਤਸਰ ਤੋਂ ਮੋਗਾ ਜਾ ਰਿਹਾ ਸੀ। ਜਦੋਂ ਉਸ ਨੇ ਬਾਘਾ ਪੁਰਾਣਾ ਨੇੜੇ ਆਪਣੀ ਜੇਬ ਚੈੱਕ ਕੀਤੀ ਤਾਂ ਉਸ ਦੇ 50 ਹਜ਼ਾਰ ਰੁਪਏ ਗਾਇਬ ਸਨ।
ਜਦੋਂ ਬਲਰਾਜ ਨੇ ਸ਼ੋਰ ਮਚਾਇਆ ਤਾਂ ਬੱਸ ਵਿੱਚ ਹਫੜਾ-ਦਫੜੀ ਮੱਚ ਗਈ। ਡਰੀਆਂ ਔਰਤਾਂ ਨੇ ਚੋਰੀ ਹੋਏ ਪੈਸੇ ਸੀਟ ਦੇ ਹੇਠਾਂ ਸੁੱਟ ਦਿੱਤੇ। ਮੌਕੇ ‘ਤੇ ਮੌਜੂਦ ਸਵਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਪੰਜ ਔਰਤਾਂ ਨੂੰ ਫੜ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।