ਕਲਾ ਉਤਸਵ 2024-25 ਦੇ ਨੈਸ਼ਨਲ ਪੱਧਰ ਦੇ ਜੇਤੂ ਟੀਮ ਦਾ ਪਿੰਡ ਦੀ ਪੰਚਾਇਤ ਅਤੇ ਸਕੂਲ ਵੱਲੋਂ ਕੀਤਾ ਗਿਆ ਸਵਾਗਤ
ਫਾਜ਼ਿਲਕਾ 15 ਜਨਵਰੀ 2025, ਦੇਸ਼ ਕਲਿੱਕ ਬਿਓਰੋ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲਾ ਕਲਾਂ (ਫ਼ਾਜ਼ਿਲਕਾ) ਵਿਖੇ ਕਲਾ ਉਤਸਵ 2024-25 ਨੈਸ਼ਨਲ ਪੱਧਰ ਦੇ ਡਰਾਮਾ ਦੀਆਂ ਜੇਤੂ ਬੱਚੀਆਂ, ਗਾਈਡ ਅਧਿਆਪਕ ਸ਼੍ਰੀ ਕੁਲਜੀਤ ਭੱਟੀ ਅਤੇ ਵਿਦਿਆਰਥਣਾ ਦੇ ਮਾਪਿਆਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀ ਭੁਪਿੰਦਰ ੳਤਰੇਜਾ, ਸ਼੍ਰੀ ਵਿਜੈਪਾਲ, ਸ. ਪਰਮਿੰਦਰ ਸਿੰਘ ਰੰਧਾਵਾ (ਜ਼ਿਲ੍ਹਾ ਭਾਸ਼ਾ ਖੋਜ ਅਫ਼ਸਰ), ਸ਼੍ਰੀ ਹਰਫੂਲ ਚੰਦ (ਸਰਪੰਚ), ਗ੍ਰਾਮ ਪੰਚਾਇਤ ਡੱਬਵਾਲਾ ਕਲਾਂ ਅਤੇ ਪੰਚਾਇਤ ਮੈਂਬਰ, ਸ਼੍ਰੀ ਗਗਨਦੀਪ ਐਸ.ਐਮ.ਸੀ. ਚੇਅਰਮੈਨ ਡੱਬਵਾਲਾ ਕਲਾਂ ਸਕੂਲ ਅਤੇ ਕਮੇਟੀ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਸਮਾਰੋਹ ਵਿੱਚ ਕਲਾ ਉਤਸਵ ਦੇ ਨੈਸ਼ਨਲ ਪੱਧਰ ਤੇ ਜੇਤੂ ਰਹੇ ਵਿਦਿਆਰਥੀਆਂ ਅਤੇ ਸ਼੍ਰੀ ਕੁਲਜੀਤ ਸਿੰਘ ਸਾਇੰਸ ਅਧਿਆਪਕ ਜਿੰਨਾ ਨੇ ਇਸ ਨਾਟਕ ਨੂੰ ਲਿਖਿਆ ਤੇ ਨਿਰਦੇਸ਼ਤ ਕੀਤਾ ਉਹਨਾਂ ਨੂੰ ਸਕੂਲ ਪ੍ਰਿੰਸਪੀਲ ਸ਼੍ਰੀ ਸੁਭਾਸ਼ ਨਰੂਲਾ ਜੀ ਅਤੇ ਸਮੂਹ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾਂ ਵੀਰਾਂ ਕੌਰ ਜੋ ਕੇ ਇਸ ਨਾਟਕ ਦੀ ਸਹਿ-ਨਿਰਦੇਸ਼ਕਾ ਸਨ, ਨੂੰ ਵੀ ਸਨਮਾਨਿਤ ਕੀਤਾ ਗਿਆ।
ਨਾਟਕ ਵਿੱਚ ਪ੍ਰਭਸਿਮਰਨਜੀਤ ਕੌਰ, ਵੀਰਪਾਲ ਕੌਰ, ਜਸ਼ਨਪ੍ਰੀਤ ਕੌਰ, ਗੁਰਪ੍ਰੀਤ ਕੌਰ ਅਤੇ ਦੀਕਸ਼ਾ ਰਾਣੀ ਨੇ ਆਪਣਾ ਆਪਣਾ ਕਿਰਦਾਰ ਬਾਖੁਬੀ ਨਿਭਾਇਆ। ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀ ਗੁਰਮੀਤ ਸਿੰਘ ਅਤੇ ਸ਼੍ਰੀ ਵਰਿੰਦਰ ਕੰਬੋਜ ਜੀ ਨੇ ਨਿਭਾਈ।
ਵਰਣਨਯੋਗ ਹੈ ਕਿ ਇਸ ਸਕੂਲ ਦੀਆਂ ਬੱਚੀਆਂ ਨੇ ਪੰਜਾਬ ਨੂੰ ਕਲਾ ਉਤਸਵ ਦੇ ਨੈਸ਼ਨਲ ਪੱਧਰ ਤੇ ਨਾਟਕ ਮੁਕਾਬਲਾ ਪਹਿਲੀ ਵਾਰ ਜਿੱਤ ਕੇ ਇਤਿਹਾਸ ਰਚਿਆ ਹੈਭੋਪਾਲ ਵਿੱਚ ਹੋਏ ਇਸ ਮੁਕਾਬਲੇ ਵਿੱਚ ਮੱਧ ਪ੍ਰਦੇਸ਼ ਦੇ ਗਵਰਨਰ ਨੇ ਬੱਚੀਆਂ ਨੂੰ ਜੇਤੂ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਸੀ।
ਪ੍ਰਿੰਸੀਪਲ ਨੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਅਤੇ ਭਵਿੱਖ ਵਿੱਚ ਹੋਰ ਅੱਗੇ ਵਧਣ ਲਈ ਸ਼ੁੱਭ ਕਾਮਨਾਵਾਂ ਦਿੱਤੀਆ।
Published on: ਜਨਵਰੀ 15, 2025 12:41 ਬਾਃ ਦੁਃ