ਬਟਾਲਾ: 15 ਜਨਵਰੀ, ਨਰੇਸ਼ ਕੁਮਾਰ
ਬਟਾਲਾ ਦੇ ਰਹਿਣ ਵਾਲੇ ਦੀਪਕ ਕੁਮਾਰ ਜਿਸਨੇ ਦੋ ਦਿਨ ਪਹਿਲਾਂ ਹੀ ਬਟਾਲਾ ਦੇ ਸੰਜੇ ਲਾਟਰੀ ਸਟਾਲ ਤੋਂ 100 ਰੁਪਏ ਦੀ ਲਾਟਰੀ ਟਿਕਟ ਖਰੀਦੀ ਜਿਸ ਵਿਚੋਂ 15 ਲੱਖ ਦਾ ਇਨਾਮ ਲੱਗ ਗਿਆ ।ਜਿਸ ਤੋਂ ਬਾਅਦ ਦੀਪਕ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਦੀਪਕ ਨੇ ਕਿਹਾ ਕਿ ਰੱਬ ਚਾਹੇ ਤਾਂ ਸਭ ਕੁਝ ਕਰ ਸਕਦਾ ਹੈ ਇਕ ਰੁਪਏ ਦਾ ਕਰੋੜ ਵੀ ਬਣਾ ਸਕਦਾ ਹੈ। ਉਸਨੇ ਕਿਹਾ ਕਿ ਉਹ ਰੱਬ ਦਾ ਸ਼ੁਕਰਾਨਾ ਕਰਦੇ ਹਨ ਅਤੇ ਇਹਨਾਂ ਪੈਸਿਆਂ ਨੂੰ ਜਰੂਰਤ ਵਾਲੀ ਜਗ੍ਹਾ ਖਰਚ ਕਰਨਗੇ।ਓਥੇ ਹੀ ਉਸਦੇ ਦੋਸਤ ਨੇ ਕਿਹਾ ਕਿ ਇਨਾਮ ਲੱਗਣ ਤੋਂ ਬਾਅਦ ਦੀਪਕ ਨੇ ਸਭ ਤੋਂ ਪਹਿਲਾਂ ਉਸਨੂੰ ਫੋਨ ਕੀਤਾ ਹੁਣ ਤਾਂ ਪਾਰਟੀ ਕਰਨਗੇ। ਓਥੇ ਸੰਜੇ ਲਾਟਰੀ ਸਟਾਲ ਦੇ ਮਾਲਿਕ ਨੇ ਕਿਹਾ ਕਿ ਉਹਨਾਂ ਦੇ ਸਟਾਲ ਤੋਂ ਕਰੋੜਾਂ ਸਮੇਤ ਲੱਖਾਂ ਦੇ ਕਈ ਇਨਾਮ ਨਿੱਕਲੇ ਹਨ।
Published on: ਜਨਵਰੀ 15, 2025 3:03 ਬਾਃ ਦੁਃ