ਬਟਾਲਾ ‘ਚ ਸ਼ਰਾਬ ਕਾਰੋਬਾਰੀ ਦੇ ਘਰ ‘ਤੇ ਹਮਲਾ
ਬਟਾਲਾ: 15 ਜਨਵਰੀ, ਨਰੇਸ਼ ਕੁਮਾਰ
ਬਟਾਲਾ ਦੇ ਪਿੰਡ ਜੈਂਤੀਪੁਰ ਦੇ ਸ਼ਰਾਬ ਕਾਰੋਬਾਰੀ ਦੇ ਘਰ ‘ਤੇ ਅੱਜ ਗ੍ਰਨੇਡਨੁਮਾ ਹਮਲਾ ਕੀਤਾ ਗਿਆ ਹੈ। ਗਨੀਮਤ ਇਹ ਰਹੀ ਕਿ ਬਲਾਸਟ ਨਹੀਂ ਹੋਇਆ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਘਰ ਦੇ ਸ਼ੀਸ਼ੇ ਟੁੱਟਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਕਾਂਗਰਸੀ ਆਗੂ ਅਮਨਦੀਪ ਜੈਂਤੀਪੁਰ (ਪੱਪੂ ਜੈਂਤੀਪੁਰੀਏ) ਦੇ ਘਰ ਵਾਪਰੀ ਹੈ। ਪੁਲਿਸ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਜਿਸ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਉੱਤਰ ਕੇ ਘਰ ਦੇ ਬਾਹਰੋਂ ਇੱਕ ਬੰਬ ਨੁਮਾ ਚੀਜ਼ ਸੁੱਟ ਕੇ ਉਡੀਕ ਕਰ ਰਹੇ ਮੋਟਰਸਾਈਕਲ ‘ਤੇ ਬੈਠਦਾ ਹੈ ਅਤੇ ਚਲੇ ਜਾਂਦੇ ਹਨ।
Published on: ਜਨਵਰੀ 15, 2025 9:43 ਬਾਃ ਦੁਃ