PM ਮੋਦੀ ਅੱਜ ਤਿੰਨ ਜੰਗੀ ਬੇੜੇ ਰਾਸ਼ਟਰ ਨੂੰ ਸਮਰਪਿਤ ਕਰਨਗੇ, ਜਲ ਸੈਨਾ ਦੀ ਤਾਕਤ ਹੋਰ ਵਧੇਗੀ
ਮੁੰਬਈ, 15 ਜਨਵਰੀ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੁੱਧਵਾਰ ਨੂੰ ਮੁੰਬਈ ਦੇ ਨੇਵਲ ਡਾਕਯਾਰਡ ਵਿਖੇ ਤਿੰਨ ਜੰਗੀ ਬੇੜੇ INS ਸੂਰਤ (ਡਿਸਟ੍ਰਾਇਰ), INS ਨੀਲਗਿਰੀ (ਸਟੀਲਥ ਫ੍ਰੀਗੇਟ) ਅਤੇ INS ਵਾਘਸ਼ੀਰ (ਪਣਡੁੱਬੀ) ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਨ੍ਹਾਂ ਤਿੰਨਾਂ ਅਤਿ-ਆਧੁਨਿਕ ਜੰਗੀ ਬੇੜਿਆਂ ਨਾਲ ਭਾਰਤੀ ਜਲ ਸੈਨਾ ਦੀ ਤਾਕਤ ਹੋਰ ਵਧੇਗੀ।
ਪੀਐੱਮ ਮੋਦੀ ਨੇ ਮੰਗਲਵਾਰ ਨੂੰ ਆਪਣੀ ਪੋਸਟ ‘ਚ ਕਿਹਾ ਕਿ 15 ਜਨਵਰੀ ਸਾਡੀ ਜਲ ਸੈਨਾ ਦੀ ਸਮਰੱਥਾ ਲਈ ਖਾਸ ਦਿਨ ਹੋਣ ਵਾਲਾ ਹੈ। ਤਿੰਨ ਫਰੰਟਲਾਈਨ ਜਲ ਸੈਨਾ ਦੇ ਜੰਗੀ ਬੇੜਿਆਂ ਨੂੰ ਸ਼ਾਮਲ ਕਰਨ ਨਾਲ ਰੱਖਿਆ ਖੇਤਰ ਵਿੱਚ ਇੱਕ ਗਲੋਬਲ ਲੀਡਰ ਬਣਨ ਦੇ ਸਾਡੇ ਯਤਨਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਸਵੈ-ਨਿਰਭਰਤਾ ਵੱਲ ਸਾਡੀ ਖੋਜ ਨੂੰ ਮਜ਼ਬੂਤੀ ਮਿਲੇਗੀ।
Published on: ਜਨਵਰੀ 15, 2025 7:18 ਪੂਃ ਦੁਃ