ਨਵੀਂ ਦਿੱਲੀ, 15 ਜਨਵਰੀ, ਦੇਸ਼ ਕਲਿੱਕ ਬਿਓਰੋ :
ਇਕ ਪਿਤਾ ਨੇ ਲੜਕੀ ਦਾ ਗੋਲੀ ਮਾਰ ਕੇ ਇਸ ਲਈ ਕਤਲ ਕਰ ਦਿੱਤਾ ਕਿ ਜਿੱਥੇ ਪਰਿਵਾਰ ਵਾਲੇ ਕਹਿ ਰਹੇ ਸਨ ਉਹ ਉਥੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦਾ ਹੈ। ਆਦਰਸ਼ ਨਗਰ ਮਹਾਰਾਜਪੁਰਾ ਦੇ ਰਹਿਣ ਵਾਲੀ ਇਕ 20 ਸਾਲਾ ਲੜਕੀ ਦਾ 18 ਜਨਵਰੀ ਨੂੰ ਵਿਆਹ ਧਰਿਆ ਸੀ। ਘਰ ਵਿੱਚ ਲੜਕੀ ਤਨੂ ਦੇ ਵਿਆਹ ਦੀਆਂ ਤਿਆਰੀਆਂ ਚਲ ਰਹੀਆਂ ਸਨ। ਬੀਤੇ ਰਾਤ ਮੰਗਲਵਾਰ ਨੂੰ ਰਾਤ ਕਰੀਬ 9 ਵਜੇ ਅਚਾਨਕ ਲੜਕੀ ਦਾ ਪਿਤਾ ਮਹੇਸ਼ ਗੁੱਸੇ ਵਿੱਚ ਆ ਗਿਆ ਅਤੇ ਪਿਸਤੌਲ ਨਾਲ ਆਪਣੇ ਧੀ ਨੂੰ ਗੋਲੀ ਮਾਰ ਦਿੱਤੀ। ਗੋਲੀ ਦੀ ਆਵਾਜ਼ ਸੁਣਦਿਆਂ ਹੀ ਘਰ ਦੇ ਸਾਰੇ ਮੈਂਬਰ ਬਾਹਰ ਆਏ ਤਾਂ ਤਨੂੰ ਦੀ ਲਾਸ਼ ਪਈ ਸੀ।
ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਮਹੇਸ਼ ਸਿੰਘ ਦੀ ਧੀ ਵਿਆਹ ਕਰਵਾਉਣ ਤੋਂ ਨਾਂਹ ਕਰ ਰਹੀ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਤਨੂੰ ਨੂੰ ਜਿੱਥੇ ਘਰ ਵਾਲੇ ਵਿਆਹ ਕਰ ਰਹੇ ਹਨ ਉਥੇ ਨਹੀਂ ਕਰਵਾਉਣਾ ਚਾਹੁੰਦੀ ਸੀ। ਉਸਦੀ ਮਰਜ਼ੀ ਤੋਂ ਬਿਨਾਂ ਵਿਆਹ ਤੈਅ ਕੀਤਾ ਗਿਆ ਸੀ। ਇਸ ਨੂੰ ਲੈ ਕੇ ਦੋ ਦਿਨ ਪਹਿਲਾਂ ਉਸਨੇ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਪਾ ਦਿੱਤਾ ਸੀ। ਜਿਸ ਵਿੱਚ ਉਹ ਕਹਿ ਰਹੀ ਸੀ ਕਿ ਉਸਦਾ ਇਹ ਵਿਆਹ ਜਬਰਦਸਤੀ ਕਰਵਾਹਿਆ ਜਾ ਰਿਹਾ ਹੈ।
ਸੀਐਸਪੀ ਨਾਗੇਂਦਰ ਸਿੰਘ ਸਿਕਰਵਾਰ ਨੇ ਦੱਸਿਆ ਕਿ ਲੜਕੀ ਦਾ ਚਚੇਰਾ ਭਾਈ ਰਾਹੁਲ ਵੀ ਸ਼ਾਮਲ ਹੈ। ਆਰੋਪੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਕਿ ਚਚੇਰਾ ਭਰਾ ਫਰਾਰ ਹੈ। ਲੜਕੀ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ, ਜਿਸ ਕਾਰਨ ਇਹ ਕਤਲ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Published on: ਜਨਵਰੀ 15, 2025 3:12 ਬਾਃ ਦੁਃ