ਅਮਰੀਕਾ ਨੇ ਤਿੰਨ ਭਾਰਤੀ ਪ੍ਰਮਾਣੂ ਸੰਗਠਨਾਂ ‘ਤੇ ਪਾਬੰਦੀ ਹਟਾਈ
ਨਵੀਂ ਦਿੱਲੀ, 16 ਜਨਵਰੀ, ਦੇਸ਼ ਕਲਿਕ ਬਿਊਰੋ :
ਅਮਰੀਕਾ ਨੇ ਤਿੰਨ ਭਾਰਤੀ ਪ੍ਰਮਾਣੂ ਸੰਗਠਨਾਂ ‘ਤੇ 20 ਸਾਲ ਪੁਰਾਣੀ ਪਾਬੰਦੀ ਹਟਾ ਦਿੱਤੀ ਹੈ। ਇਨ੍ਹਾਂ ਵਿੱਚ ਭਾਭਾ ਐਟੋਮਿਕ ਰਿਸਰਚ ਸੈਂਟਰ (ਬੀਏਆਰਸੀ), ਇੰਦਰਾ ਗਾਂਧੀ ਸੈਂਟਰ ਫਾਰ ਐਟੋਮਿਕ ਰਿਸਰਚ (ਆਈਜੀਸੀਏਆਰ) ਅਤੇ ਇੰਡੀਅਨ ਰੇਅਰ ਅਰਥ (ਆਈਆਰਈ) ਦੇ ਨਾਮ ਸ਼ਾਮਲ ਹਨ।
ਇਸ ਦੇ ਨਾਲ ਹੀ ਅਮਰੀਕਾ ਨੇ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ 11 ਚੀਨੀ ਸੰਸਥਾਵਾਂ ਨੂੰ ਪਾਬੰਦੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਹੈ। ਸੰਯੁਕਤ ਰਾਜ ਦੇ ਉਦਯੋਗ ਅਤੇ ਸੁਰੱਖਿਆ ਬਿਊਰੋ (ਬੀਆਈਐਸ) ਨੇ ਇਸ ਦੀ ਪੁਸ਼ਟੀ ਕੀਤੀ ਹੈ।
ਅਮਰੀਕਾ ਦਾ ਇਹ ਫੈਸਲਾ ਅਮਰੀਕੀ ਐਨਐਸਏ ਜੇਕ ਸੁਲੀਵਨ ਦੀ 6 ਜਨਵਰੀ ਨੂੰ ਭਾਰਤ ਫੇਰੀ ਤੋਂ ਬਾਅਦ ਆਇਆ ਹੈ। ਸੁਲੀਵਨ ਨੇ ਦਿੱਲੀ ਆਈਆਈਟੀ ਵਿੱਚ ਕਿਹਾ ਸੀ ਕਿ ਅਮਰੀਕਾ ਉਨ੍ਹਾਂ ਨਿਯਮਾਂ ਨੂੰ ਹਟਾ ਦੇਵੇਗਾ ਜੋ ਭਾਰਤੀ ਪਰਮਾਣੂ ਸੰਸਥਾਵਾਂ ਅਤੇ ਅਮਰੀਕੀ ਕੰਪਨੀਆਂ ਵਿਚਾਲੇ ਸਹਿਯੋਗ ਵਿੱਚ ਰੁਕਾਵਟ ਬਣ ਰਹੇ ਹਨ।
Published on: ਜਨਵਰੀ 16, 2025 11:07 ਪੂਃ ਦੁਃ