ਉਪਲੱਬਧੀ : ਸਪੇਸ ‘ਚ ਦੋ ਪੁਲਾੜ-ਯਾਨਾਂ ਨੂੰ ਸਫਲਤਾਪੂਰਵਕ ਜੋੜਨ ਵਾਲਾ ਚੌਥਾ ਦੇਸ਼ ਬਣਿਆ ਭਾਰਤ

ਸਿੱਖਿਆ \ ਤਕਨਾਲੋਜੀ ਰਾਸ਼ਟਰੀ

ਨਵੀਂ ਦਿੱਲੀ, 16 ਜਨਵਰੀ, ਦੇਸ਼ ਕਲਿਕ ਬਿਊਰੋ :
ਭਾਰਤ ਪੁਲਾੜ ਵਿੱਚ ਦੋ ਪੁਲਾੜ ਯਾਨਾਂ ਨੂੰ ਸਫਲਤਾਪੂਰਵਕ ਜੋੜਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਸਿਰਫ ਰੂਸ, ਅਮਰੀਕਾ ਅਤੇ ਚੀਨ ਹੀ ਅਜਿਹਾ ਕਰਨ ‘ਚ ਸਫਲ ਰਹੇ ਹਨ। ਇਸਰੋ ਨੇ ਕਿਹਾ ਕਿ ਡੌਕਿੰਗ ਪ੍ਰਯੋਗ ਅੱਜ 16 ਜਨਵਰੀ ਦੀ ਸਵੇਰ ਨੂੰ ਪੂਰਾ ਹੋਇਆ।
ਚੰਦਰਯਾਨ-4, ਗਗਨਯਾਨ ਅਤੇ ਭਾਰਤੀ ਪੁਲਾੜ ਸਟੇਸ਼ਨ ਵਰਗੇ ਮਿਸ਼ਨ ਇਸ ਮਿਸ਼ਨ ਦੀ ਸਫਲਤਾ ‘ਤੇ ਨਿਰਭਰ ਕਰਦੇ ਸਨ। ਚੰਦਰਯਾਨ-4 ਮਿਸ਼ਨ ‘ਚ ਚੰਦਰਮਾ ਦੀ ਮਿੱਟੀ ਦੇ ਨਮੂਨੇ ਧਰਤੀ ‘ਤੇ ਲਿਆਂਦੇ ਜਾਣਗੇ। ਗਗਨਯਾਨ ਮਿਸ਼ਨ ਵਿੱਚ ਮਨੁੱਖਾਂ ਨੂੰ ਪੁਲਾੜ ਵਿੱਚ ਭੇਜਿਆ ਜਾਵੇਗਾ।
ਇਸਰੋ ਨੇ 30 ਦਸੰਬਰ ਨੂੰ ਰਾਤ 10 ਵਜੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਪੇਸ ਡੌਕਿੰਗ ਪ੍ਰਯੋਗ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਤਹਿਤ ਪੀਐਸਐਲਵੀ-ਸੀ60 ਰਾਕੇਟ ਨਾਲ ਧਰਤੀ ਤੋਂ 470 ਕਿਲੋਮੀਟਰ ਉਪਰ ਦੋ ਪੁਲਾੜ ਯਾਨ ਤਾਇਨਾਤ ਕੀਤੇ ਗਏ।
ਦੋ ਪੁਲਾੜ ਯਾਨ 7 ਜਨਵਰੀ 2025 ਨੂੰ ਇਸ ਮਿਸ਼ਨ ਵਿਚ ਜੁੜੇ ਜਾਣੇ ਸਨ, ਪਰ ਇਸ ਨੂੰ ਟਾਲ ਦਿੱਤਾ ਗਿਆ ਸੀ। ਫਿਰ 9 ਜਨਵਰੀ ਨੂੰ ਵੀ ਤਕਨੀਕੀ ਖਰਾਬੀ ਕਾਰਨ ਡੱਕਿੰਗ ਮੁਲਤਵੀ ਕਰ ਦਿੱਤੀ ਗਈ ਸੀ। 12 ਜਨਵਰੀ ਨੂੰ ਪੁਲਾੜ ਯਾਨ ਨੂੰ 3 ਮੀਟਰ ਨੇੜੇ ਲਿਆਉਣ ਤੋਂ ਬਾਅਦ ਵਾਪਸ ਸੁਰੱਖਿਅਤ ਦੂਰੀ ‘ਤੇ ਲਿਜਾਇਆ ਗਿਆ ਸੀ।

Published on: ਜਨਵਰੀ 16, 2025 11:44 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।