ਪੁਲਿਸ ਵੱਲੋ ਢਾਬੇ ਦੇ ਮਾਲਕ ਯੂਥ ਅਕਾਲੀ ਆਗੂ ‘ਤੇ  ਕਤਲਾਨਾ ਹਮਲੇ ਸਬੰਧੀ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ 

Punjab

 

ਪੁਲਿਸ ਵੱਲੋ ਮਾਮੇ ਦੇ ਢਾਬੇ ਦੇ ਮਾਲਕ ਅਤੇ ਯੂਥ ਅਕਾਲੀ ਆਗੂ ਲੱਖੀ ਸ਼ਾਹ ਤੇ  ਕਤਲਾਨਾ ਹਮਲੇ ਸਬੰਧੀ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ 

ਸੀਨੀਅਰ ਅਕਾਲੀ ਆਗੂਆਂ ਵੱਲੋ ਹਮਲਾਵਰ ਜਲਦੀ ਗ੍ਰਿਫਤਾਰ ਕਰਨ ਦੀ ਮੰਗ 

ਮੋਰਿੰਡਾ 16  ਜਨਵਰੀ ( ਭਟੋਆ  )

ਮੋਰਿੰਡਾ ਸ਼ਹਿਰੀ ਪੁਲਿਸ ਨੇ ਲੋਹੜੀ ਵਾਲੇ ਦਿਨ ਮੋਰਿੰਡਾ ਦੇ ਮਹਾਰਾਣਾ ਪ੍ਰਤਾਪ ਚੌਂਕ ਵਿੱਚ ਸਥਿਤ ਮਾਮੇ ਦੇ ਢਾਬੇ ਦੇ ਮਾਲਕ ਅਤੇ ਯੂਥ ਅਕਾਲੀ ਆਗੂ ਲੱਖੀ ਸ਼ਾਹ ਤੇ ਹੋਏ ਕਤਲਾਨਾ ਹਮਲੇ ਸਬੰਧੀ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਹਮਲਾਵਰਾਂ ਵਿਰੁੱਧ ਵੱਖ ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਚ ਓ ਮੋਰਿੰਡਾ ਸ਼ਹਿਰੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਲੱਖੀ ਸ਼ਾਹ ਪੁੱਤਰ ਸਤਾਰ ਮੁਹੰਮਦ ਵਾਸੀ ਵਾਰਡ ਨੰਬਰ 4 ਨੇੜੇ ਸ਼ਿਵ ਨੰਦਾ ਸਕੂਲ ਮੋਰਿੰਡਾ ਵੱਲੋਂ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ  ਲੋਹੜੀ ਵਾਲੇ ਦਿਨ 13 ਜਨਵਰੀ ਨੂੰ ਰਾਤੀ 10 ਵਜੇ ਦੇ ਕਰੀਬ ਉਹ ਮਹਾਰਾਣਾ ਪ੍ਰਤਾਪ ਚੌਂਕ ਮੋਰਿੰਡਾ ਵਿਖੇ ਮਾਮੇ ਦੇ ਢਾਬੇ ਦੇ ਬਾਹਰ ਕਿਸੇ ਨਾਮਾਲਮ  ਕਾਰ ਚਾਲਕ ਨੂੰ ਰਸਤਾ ਦੱਸ ਰਿਹਾ ਸੀ , ਤਾਂ ਸਰਹੰਦ ਦੀ ਤਰਫੋਂ ਇੱਕ ਕਾਰ ਆਈ ਜਿਸ ਵਿੱਚੋਂ ਦੋ ਵਿਅਕਤੀ ਉਤਰੇ,  ਜਿਨਾਂ ਵਿੱਚੋਂ ਇੱਕ ਦੇ ਹੱਥ ਵਿੱਚ ਲੋਹੇ ਦਾ ਦਾਤ ਅਤੇ ਦੂਜੇ ਦੇ ਹੱਥ ਵਿੱਚ ਬੇਸਬਾਲ ਸੀ। ਜਿਨ੍ਹਾਂ ਨੇ ਆਉਂਦਿਆਂ ਹੀ ਉਸਦੇ ਸਿਰ ਉੱਤੇ ਵਾਰ ਕਰ ਦਿੱਤਾ ਜਿਸ ਕਾਰਨ ਉਹ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਿਆ,  ਪਰੰਤੂ ਹਮਲਾਵਰਾਂ ਨੇ ਉਸ ਦੇ ਡਿੱਗੇ ਹੋਏ ਤੇ ਵੀ ਕਾਫੀ ਵਾਰ ਕੀਤੇ,  ਪੁਲਿਸ ਅਨੁਸਾਰ ਲੱਖੀ ਸ਼ਾਹ ਨੇ ਅੱਗੇ ਦੱਸਿਆ ਕਿ ਇੰਨੇ ਨੂੰ ਗੱਡੀ ਵਿੱਚੋਂ ਹਮਲਾਵਰਾਂ ਦਾ ਤੀਜਾ ਸਾਥੀ ਵੀ ਬਾਹਰ ਆ ਗਿਆ ਅਤੇ ਉਸ ਨੇ ਲੱਖੀ ਸ਼ਾਹ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਪ੍ਰੰਤੂ ਜਦੋਂ ਲੱਖੀ ਸ਼ਾਹ ਨੇ ਬਚਾਓ ਬਚਾਓ ਦਾ ਰੌਲਾ ਪਾਇਆ ਤਾਂ ਉਕਤ ਹਮਲਾਵਰ ਲੋਕਾਂ ਦਾ ਇਕੱਠ ਹੁੰਦਾ ਦੇਖ ਕੇ ਹਥਿਆਰਾਂ ਸਮੇਤ ਗੱਡੀ ਵਿੱਚ ਸਵਾਰ ਹੋ ਕੇ ਭੱਜਣ ਵਿੱਚ ਸਫਲ ਹੋ ਗਏ। ਲੱਖੀ ਸ਼ਾਹ ਅਨੁਸਾਰ ਗੱਡੀ ਵਿੱਚ ਕੁੱਲ ਛੇ ਹਮਲਾਵਰ ਸਵਾਰ ਸਨ । ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਲੱਖੀ ਸ਼ਾਹ ਦੇ ਬਿਆਨ ਦੇ ਆਧਾਰ ਤੇ 6 ਅਣਪਛਾਤੇ ਹਮਲਾਵਰਾਂ ਵਿਰੁੱਧ 115 (2),110 ,351(2),191(3) ਅਤੇ 190 ਅਧੀਨ ਮੁਮੁਕੱਦਮਾ ਨੰਬਰ 5 ਦਰਜ ਕਰਕੇ ਏਐਸਆਈ ਅੰਗਰੇਜ਼ ਸਿੰਘ ਨੂੰ ਦੋਸ਼ੀਆਂ ਦੀ ਗ੍ਰਿਫਤਾਰੀ ਲਈ  ਅਤੇ  ਅਗਲੇਰੀ ਕਾਰਵਾਈ  ਲਈ ਤਫਤੀਸ਼ੀ ਅਫਸਰ ਨਿਯੁਕਤ ਕਰ ਦਿੱਤਾ ਹੈ।

ਇਸੇ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਜੁਗਰਾਜ ਸਿੰਘ ਮਾਨਖੇੜੀ, ਸਾਬਕਾ ਕੌਂਸਲਰ ਜਗਪਾਲ ਸਿੰਘ ਜੌਲੀ ,ਸੁਰਜੀਤ ਸਿੰਘ ਤਾਜਪੁਰਾ ਸਾਬਕਾ ਸਰਪੰਚ, ਯੂਥ ਆਗੂ ਦਵਿੰਦਰ ਸਿੰਘ ਮਝੈਲ ਅਤੇ ਸੁਖਦੀਪ ਸਿੰਘ ਭੰਗੂ ਨੇ ਲੱਖੀ ਸ਼ਾਹ ਤੇ ਹੋਏ ਕਤਲਾਨਾ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਦੇ ਡੀਜੀਪੀ ਅਤੇ ਜਿਲਾ ਰੂਪਨਗਰ ਦੇ ਐਸਐਸਪੀ ਸ੍ਰੀ ਗੁਲਨੀਤ ਸਿੰਘ ਖੁਰਾਣਾ ਤੋ  ਹਮਲਾਵਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

ਉਧਰ  ਜਦੋ ਸਰਕਾਰੀ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਲੱਖੀ ਸ਼ਾਹ ਸਬੰਧੀ ਸੰਪਰਕ ਕਰਨ ਤੇ ਐਸਐਮਓ ਡਾਕਟਰ ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਸਿਰ ਦੀ ਸੱਟ ਕਾਰਨ ਮਰੀਜ ਨੂੰ ਡਾਕਟਰਾਂ ਦੀ ਸੁਪਰਵੀਜ਼ਨ ਹੇਠ ਰੱਖਕੇ ਹੀ ਦਵਾਈ,  ਪੱਟੀ ਤੇ ਇੰਜੈਕਸ਼ਨ ਆਦਿ ਲਗਾਏ ਜਾ ਰਹੇ ਹਨ ਜਿਹੜੇ ਆਉਣ ਵਾਲੇ ਤਿੰਨ ਚਾਰ ਦਿਨ ਹੋਰ  ਦੇਣ, ਅਤੇ ਮਰੀਜ ਦੇ ਸਿਰ ਦੇ ਜਖਮ ਵਿੱਚ ਸੁਧਾਰ ਹੋਣ ਉਪਰੰਤ ਹੀ ਮਰੀਜ ਨੂੰ ਹਸਪਤਾਲ ਤੋ ਛੁੱਟੀ ਕੀਤੀ ਜਾਵੇਗੀ। 

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।