CM ਭਗਵੰਤ ਮਾਨ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੀ ਕਮਾਨ ਸੰਭਾਲੀ, ਮੰਤਰੀ, ਵਿਧਾਇਕ ਤੇ ਵਲੰਟੀਅਰ ਵੀ ਪਹੁੰਚੇ
ਚੰਡੀਗੜ੍ਹ, 16 ਜਨਵਰੀ, ਦੇਸ਼ ਕਲਿਕ ਬਿਊਰੋ :
ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ 5 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਕਮਾਨ ਸੰਭਾਲ ਲਈ ਹੈ। ਹੁਣ ਉਹ ਉੱਥੇ ਲਗਾਤਾਰ ਪ੍ਰਚਾਰ ਕਰਨਗੇ। ਮੰਤਰੀ, ਵਿਧਾਇਕ ਅਤੇ ਕਈ ਵਲੰਟੀਅਰ ਪਹਿਲਾਂ ਹੀ ਦਿੱਲੀ ਵਿੱਚ ਹਨ।ਇਸ ਤੋਂ ਇਲਾਵਾ ਪਾਰਟੀ ਨੇ ਜ਼ਿਲ੍ਹਾ ਪੱਧਰੀ ਮੈਂਬਰਾਂ ਅਤੇ ਬੋਰਡ ਚੇਅਰਮੈਨਾਂ ਨੂੰ ਵੀ ਚੋਣ ਡਿਊਟੀ ਸੌਂਪੀ ਹੈ।
ਪਾਰਟੀ ਦੇ ਸਟਾਰ ਪ੍ਰਚਾਰਕਾਂ ‘ਚ ਸ਼ਾਮਲ ਭਗਵੰਤ ਮਾਨ ਦੀ ਕਈ ਹਲਕਿਆਂ ਵਿੱਚ ਮੰਗ ਹੈ। ਉਹ ਪਹਿਲੇ ਪੜਾਅ ਵਿੱਚ ਦੋ ਦਿਨ ਪ੍ਰਚਾਰ ਕਰਨਗੇ। ਇਸ ਤੋਂ ਬਾਅਦ ਉਹ ਕੁਝ ਸਮੇਂ ਬਾਅਦ ਫਿਰ ਉੱਥੇ ਜਾਣਗੇ।
ਸੂਤਰਾਂ ਮੁਤਾਬਕ ਸੀਐਮ ਭਗਵੰਤ ਮਾਨ ਨੇ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕੀਤੀ ਹੈ। ਦੂਜੇ ਪਾਸੇ ਮੰਤਰੀਆਂ ਨੇ ਵੀ ਉੱਥੇ ਪੁੱਜਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵਲੰਟੀਅਰ ਦਸੰਬਰ ਤੋਂ ਹੀ ਉਥੇ ਕੰਮ ਕਰ ਰਹੇ ਹਨ। ਪਾਰਟੀ ਹਰ ਘਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।