ਇੰਸਟਾਗ੍ਰਾਮ ’ਤੇ ਹੋਏ ਪਿਆਰ ਨੇ ਕਰਵਾਇਆ ਪਤੀ ਦਾ ਕਤਲ, ਮ੍ਰਿਤਕ ਦੀ ਪਤਨੀ ਤੇ ਪ੍ਰੇਮੀ ਗ੍ਰਿਫਤਾਰ

ਪੰਜਾਬ

ਕਪੂਰਥਲਾ, 17 ਜਨਵਰੀ, ਦੇਸ਼ ਕਲਿੱਕ ਬਿਓਰੋ :

ਸੋਸ਼ਲ ਮੀਡੀਆ ਉਤੇ ਹੋਏ ਪਿਆਰ ਨੇ ਇਕ ਘਰ ਨੂੰ ਉਜਾੜ ਕੇ ਰੱਖ ਦਿੱਤਾ। ਕਪੂਰਥਲਾ ਵਿੱਚ ਬੀਤੇ ਦਿਨੀਂ ਇਕ ਵਿਅਕਤੀ ਉਤੇਕੀਤੇ ਤੇਜਧਾਰ ਹਥਿਆਰ ਨਾਲ ਹਮਲੇ ਕਾਰਨ ਹੋਈ ਮੌਤ ਘਟਨਾ ਨੂੰ ਪੰਜਾਬ ਪੁਲਿਸ ਸੁਲਝਾ ਲਿਆ। ਇਕ ਵਿਅਹੁਤਾ ਔਰਤ ਨੇ ਇੰਸਟਾਗ੍ਰਾਮ ਉਤੇ ਹੋਏ ਪਿਆਰ ਨੂੰ ਸਿਰੇ ਚੜ੍ਹਾਉਣ ਲਈ ਆਪਣੇ ਹੀ ਪਤੀ ਦਾ ਕਤਲ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ।  ਪਿੰਡ ਫੂਲੇਵਾਲ ਵਿਖੇ 12 ਜਨਵਰੀ ਨੂੰ ਇਕ ਵਿਅਕਤੀ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ, ਜਿਸਦੀ ਇਲਾਜ ਦੌਰਾਨ 14 ਜਨਵਰੀ ਨੂੰ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਜ਼ਿਲ੍ਹਾ ਪੁਲਿਸ ਨੇ 24 ਘੰਟੇ ਵਿੱਚ ਸੁਲਝਾਉਂਦਿਆਂ ਮ੍ਰਿਤਕ ਦੀ ਪਤਨੀ ਤੇ ਉਸਦੇ ਪ੍ਰੇਮੀ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਲਖਵਿੰਦਰ ਸਿੰਘ ਪੁੱਤਰ ਲੱਛਮਣ ਸਿੰਘ ਵਾਸੀ ਫੂਲੇਵਾਲ ਆਪਣੇ ਪਿੰਡ ਫੂਲੇਵਾਲ ਤੋਂ ਰਾਤ ਨੂੰ ਡਿਊਟੀ ‘ਤੇ ਜਾ ਰਿਹਾ ਸੀ ਤਾਂ ਡੈਣਵਿੰਡ ਸਮਸ਼ਾਨਘਾਟ ਨੇੜੇ ਦੋ ਅਣਪਛਾਤੇ ਨੌਜਵਾਨਾਂ ਨੇ ਘੇਰ ਕੇ ਸਿਰ ਵਿਚ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰੀਆਂ ਸਨ, ਜਿਸ ‘ਤੇ ਲਖਵਿੰਦਰ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ।

ਇਸ ਪਿੱਛੋਂ ਲਖਵਿੰਦਰ ਸਿੰਘ ਦੀ 14 ਜਨਵਰੀ ਨੂੰ ਮੌਤ ਹੋ ਗਈ, ਜਿਸ ‘ਤੇ ਜੁਰਮ ਵਾਧਾ ਕਰਦਿਆਂ ਮ੍ਰਿਤਕ ਵਿਅਕਤੀ ਦੀ ਪਤਨੀ ਦਾ ਤਮੰਨਾ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਸਨੇ ਆਪਣੇ ਸਾਥੀ ਕੁਲਦੀਪ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਅਦਰਸ਼ ਨਗਰ ਪਿੱਪਲਾਂਵਾਲਾ ਮੰਦਿਰ ਹੁਸ਼ਿਆਰਪੁਰ, ਜਿਸ ਨਾਲ ਉਸਦੀ ਇਕ ਸਾਲ ਪਹਿਲਾਂ ਇੰਸਟਾਗ੍ਰਾਮ ‘ਤੇ ਦੋਸਤੀ ਹੋਈ ਸੀ ਤੇ ਉਹ ਵਿਆਹ ਕਰਵਾਉਣਾ ਚਾਹੁੰਦੇ ਸਨ, ਜਿਸ ਕਰਕੇ ਦੋਵਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਕੁਲਦੀਪ ਕੁਮਾਰ ‘ਤੇ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।