ਕਿਉਂ ਹੁੰਦੀ ਹੈ ਸ਼ਰੀਰ ਤੇ ਸੋਜ ?
ਡਾ ਅਜੀਤਪਾਲ ਸਿੰਘ ਐਮ ਡੀ
ਬਿਮਾਰੀ ਬਿਮਾਰੀ ‘ਚ ਫਰਕ ਹੁੰਦਾ ਹੈ l ਕੁਝ ਬਿਮਾਰੀਆਂ ਮਹੱਤਵਹੀਣ ਹੁੰਦੀਆਂ ਹਨ,ਜੋ ਕਿ ਤੁਹਾਡਾ ਕੁਝ ਵਿਗਾੜ ਨਹੀਂ ਸਕਦੀਆਂ l ਹਾਂ ਕੁਝ ਦਿਨਾਂ ਤੱਕ ਪ੍ਰੇਸ਼ਾਨ ਜਰੂਰ ਕਰ ਸਕਦੀਆਂ ਹਾਂ,ਜਿਵੇਂ ਕਿ ਸਰਦੀ ਜੁਕਾਮ,ਕਦੇ ਕਦੇ ਹੋਣ ਵਾਲਾ ਸਿਰ ਦਰਦ,ਕਦੇ ਕਦਾਈਂ ਕਮਰ ਦਰਦ, ਪਿੱਠ ਦਾ ਦਰਦ,ਨਸਾਂ ਦਾ ਖਿਚਾਅ ਆਦਿ,ਪਰ ਇਸ ਤੇ ਬਿਲਕੁਲ ਉਲਟ ਕੁੱਝ ਬਿਮਾਰੀਆਂ ਅਚਾਨਕ ਉਭਰ ਕੇ ਹਾਲਤ ਗੰਭੀਰ ਕਰ ਦਿੰਦੀਆਂ ਹਨ ਜਿਵੇਂ * ਅਚਾਨਕ ਤੇਜੀ ਨਾਲ ਸਾਫ ਫੁੱਲਣਾ,ਅਚਾਨਕ ਛਾਤੀ ਤੇ ਪੇਟ ਚ ਉੱਠਣ ਵਾਲਾ ਦਰਦ,ਮੂੰਹ ਚੋਂ ਉਲਟੀ ਜਾ ਖਾਂਸੀ ਨਾਲ ਖੂਨ ਆਉਣਾ,ਬੁਖਾਰ ਨਿਰੰਤਰ ਬਣੇ ਰਹਿਣਾ,ਅੱਖਾਂ ਤੇ ਨਹੁੰਆਂ ਦਾ ਪੀਲਾਪਣ,ਕਿਸੇ ਖਾਸ ਅੰਗ ਦੀ ਕਮਜ਼ੋਰੀ,ਲਗਾਤਾਰ ਉਲਟੀ ਦਸਤ ਲੱਗਣੇ,ਅਚਾਨਕ ਪਿਸ਼ਾਬ ਬੰਦ ਹੋ ਜਾਣਾ ਜਾਂ ਬੂੰਦ ਬੂੰਦ ਕਰਕੇ ਉਤਰਨਾ,ਪਿਸ਼ਾਬ ਚ ਖੂਨ ਆਉਣਾ ਜਾਂ ਅਚਾਨਕ ਹੱਥਾਂ-ਪੈਰਾਂ ਤੇ ਸੋਜ ਆਉਣੀ l
ਜਦੋਂ ਇਸ ਪ੍ਰਕਾਰ ਦਾ ਕੋਈ ਵੀ ਲੱਛਣ ਦਿਸੇ ਉਦੋਂ ਬਿਨਾਂ ਲਾਪਰਵਾਹੀ ਜਾ ਦੇਰੀ ਕੀਤੇ ਡਾਕਟਰ ਪਾਸ ਸਲਾਹ ਲੈ ਲਈ ਚਲੇ ਜਾਣਾ ਚਾਹੀਦਾ ਹੈ ਤੇ ਉਸ ਨੂੰ ਪੂਰੀ ਵਿਸਥਾਰਪੂਰਵਕ ਜਾਣਕਾਰੀ ਦੇਣੀ ਚਾਹੀਦੀ ਹੈ l ਜਾਂਚ ਪਿੱਛੋਂ ਡਾਕਟਰ ਕਿਸੇ ਜਰੂਰੀ ਟੈਸਟ ਲਈ ਕਹੇ ਤਾਂ ਉਹ ਟੈਸਟ ਕਰਵਾ ਕੇ ਰੋਗੀ ਦੇ ਰੋਗ ਦੀ ਪਹਿਚਾਣ ਪਿੱਛੋਂ ਡਾਕਟਰੀ ਦੇਖ ਰੇਖ ਚ ਇਲਾਜ ਕਰਨਾ ਚਾਹੀਦਾ ਹੈ। ਇਸ ਲੇਖ ਚ ਵੀ ਸਰੀਰ ਤੇ ਸੋਜ ਦੀ ਗੁੱਥੀ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ l
–ਸੋਜ ਦੀ ਸਮੱਸਿਆ ਜਿਆਦਾਤਰ ਚਿਹਰੇ,ਪੇਟ ਜਾਂ ਪੈਰ ਜਾਂ ਫਿਰ ਸਾਰੇ ਸ਼ਰੀਰ ਤੇ ਆ ਜਾਂਦੀ ਹੈ l ਦਰਅਸਲ ਸੋਜ ਐਵੇਂ ਬਿਨਾਂ ਕਾਰਣ ਨਹੀਂ ਆਉਂਦੀ l ਇਸ ਦਾ ਵੀ ਕੋਈ ਖਾਸ ਕਾਰਨ ਹੀ ਹੁੰਦਾ ਹੈ l
ਪੈਰ ਲਟਕਾ ਕੇ ਬੈਠਣ ਨਾਲ ਵੀ ਸੋਜ ਆ ਜਾਦੀ ਹੈ l ਬੱਸ,ਰੇਲ ਗੱਡੀ ਜਾਂ ਕਾਰ ਚ ਲੰਬੇ ਸਫਰ ਦੌਰਾਨ ਪੈਰ ਲਟਕਾ ਕੇ ਬੈਠੇ ਰਹਿਣ ਨਾਲ ਪੈਰਾਂ ਚ ਜੁੱਤੇ ਫਸਣ ਲੱਗਦੇ ਹਨ ਜਾਂ ਪੈਰਾਂ ਚ ਸੋਜ ਆ ਜਾਂਦੀ ਹੈ l ਇਹ ਸੋਜ ਰਾਤ ਨੂੰ ਪੈਰ ਪਸਾਰ ਕੇ ਸੌਣ ਤੋਂ ਪਹਿਲਾਂ ਸਵੇਰ ਹੋਣ ਤੱਕ ਖੁਦ ਹੀ ਗਾਇਬ ਹੋ ਜਾਂਦੀ ਹੈ l ਕਈ ਵਾਰ ਸੱਟ ਵੱਜਣ ਜਾਂ ਜਖਮ ਬਣਨ ਕਰਕੇ ਵੀ ਸੋਜ ਆ ਜਾਂਦੀ ਹੈ,ਪਰ ਜਦ ਸੋਜ ਸਾਰੇ ਸਰੀਰ ਤੇ ਆਉਂਦੀ ਹੈ ਤਾਂ ਇਸ ਦੇ ਕੁਝ ਖਾਸ ਕਾਰਨ ਹੁੰਦੇ ਹਨ l
- ਗੁਰਦੇ (ਕਿਡਨੀ) ਦੇ ਰੋਗ ਜਿੰਨਾ ਚ ਨੈਫਰਾਇਟਸ ਜਾਂ ਨੈਫਰੋਸਿਸ ਮੁੱਖ ਕਾਰਨ ਹਨ l
- ਜਿਗਰ (ਲੀਵਰ) ਦੀਆਂ ਬਿਮਾਰੀਆਂ : ਜਿਗਰ ਦਾ ਸੁੰਗੜ ਜਾਣਾ,ਸਾਈਜ ਛੋਟਾ ਹੋ ਜਾਣਾ,ਕਾਰਜਕੁਸ਼ਲਤਾ ਚ ਭਾਰੀ ਕਮੀ,ਵਾਰ ਵਾਰ ਪੀਲੀਆ ਹੋਣ ਕਰਕੇ ਜਿਗਰ ਦੀ ਸਮਰੱਥਾ ਘਟਣੀ l
- ਦਿਲ ਨਾਲ ਜੁੜੀਆਂ ਬਿਮਾਰੀਆਂ : ਜਿੰਨਾ ਚ
-ਰੁਮੇਟਿਕ ਦਿਲ ਦਾ ਦਰਦ (ਆਰਐਚਡੀ) ਜਾਂ ਹਾਰਟ ਦੇ ਵਾਲਵ ਚ ਨੁਕਸ
- ਦਿਲ ਚ ਜਮਾਂਦਰੂ ਨੁਕਸ
- ਕਾਰਡੀਓਮਾਓ ਪੈਥੀ ਵੱਖ ਵੱਖ ਪ੍ਰਕਾਰ ਦੀ l
-ਕੋਰੋਨਰੀ ਦਿਲ ਦਾ ਰੋਗ, ਖਾਸ ਕਰਕੇ ਬਾਰ-ਬਾਰ ਦਿਲ ਦੇ ਦੌਰੇ ਪੈਣੇ ਅਤੇ ਦਿਲ ਦਾ ਸਾਈਜ਼ ਵਧਣਾ ਅਤੇ ਉਸ ਦੀ ਕਾਰਜਕੁਸ਼ਲਤਾ ਚ ਭਾਰੀ ਕਮੀ l
-ਕਰੋਨਿਕ ਬ੍ਰੋਕਾਇਟਸ ਤੇ ਸਾਹ ਦਮੇ ਦੀ ਲੰਬੀ ਬਿਮਾਰੀ ਚ ਆਖਰੀ ਮੌਕੇ ਸੋਜ ਆ ਜਾਂਦੀ ਹੈ l
-ਅਨੀਮੀਆ ਨਾਲ ਵੀ ਸਾਰੇ ਸ਼ਰੀਰ ਚ ਸੋਜ ਆ ਜਾਂਦੀ ਹੈ l ਉਦੋਂ ਜਦੋਂ ਸਾਰੇ ਸ਼ਰੀਰ ਚ ਖੂਨ ਦੀ ਭਾਰੀ ਕਮੀ ਪੈਦਾ ਹੋ ਜਾਂਦੀ ਹੈ l.
- ਸੋਜ ਦਾ ਵੱਡਾ ਕਾਰਣ ਕੁਪੋਸ਼ਣ (ਭੁੱਖਮਰੀ) ਵੀ ਹੈ l
- ਬੱਚਿਆਂ ਚ ਸੋਕੜਾ ਰੋਗ ਵੀ ਸੋਜ ਪੈਦਾ ਕਰਦਾ ਹੈ l ਫਿਰ ਜਾਂਚ ਕਿਹੜੀ ਹੋਵੇ ? ਜਿਵੇਂ ਉੱਪਰ ਦੱਸਿਆ ਗਿਆ ਹੈ ਸਾਰੇ ਸਰੀਰ ਚ ਸੋਚ ਦੀ ਵਜਾਹ ਗੁਰਦੇ, ਜਿਗਰ ਤੇ ਦਿਲ ਦੀ ਬਿਮਾਰੀ ਹੋ ਸਕਦੀ ਹੈ l ਅਜਿਹੀ ਹਾਲਤ ਚ ਹੇਠ ਲਿਖੀ ਜਾਂਚ ਕੀਤੀ ਜਾਵੇ :
ਕਿਡਨੀ ਦੇ ਰੋਗ ਚ :
ਬਲੱਡ ਯੂਰੀਆ
ਪਿਸ਼ਾਬ ਚ ਪ੍ਰੋਟੀਨ ਦੀ ਜਾਂਚ ਤੇ ਖੁਰਦਬੀਨ ਰਾਹੀਂ ਪੇਸ਼ਾਬ ਦੀ ਬਰੀਕ ਜਾਂਚ
ਹੀਮੋਗਲੋਬਿਨ ਟੈਸਟ
ਪਲਾਜਮਾ, ਪ੍ਰੋਟੀਨ ਟੈਸਟ ਆਦਿ
ਜਿਗਰ ਦੇ ਰੋਗਾਂ ਚ :
ਪਲਾਜਮਾ ਪ੍ਰੋਟੀਨ ਟੈਸਟ
ਐਸਜੀਓਟੀ,ਐਸਜੀਪੀਟੀ ਟੈਸਟ ਆਦਿ
ਸੀਰਮ ਬਿੱਲੀਰੂਬਿਨ,ਹੈਪੇਟਾਇਟਸ-ਬੀ ਅਤੇ ਸੀ (ਕਾਲੇ ਪੀਲੇ ਨਾਲ ਸੰਬੰਧਿਤ ਟੈਸਟ)
ਦਿਲ ਦੀਆਂ ਬਿਮਾਰੀਆਂ ਚ :
ਈਸੀਜੀ ਟੈਸਟ,ਈਕੋ ਟੈਸਟ ਅਤੇ ਛਾਤੀ ਦਾ ਐਕਸਰੇ
ਜਦੋਂ ਸੋਜ ਦੀ ਵਜਾਹ ਦਿਲ ਦੀ ਬਿਮਾਰੀ ਹੁੰਦੀ ਹੈ,ਉਦੋਂ ਕੁਝ ਹੋਰ ਵੀ ਲੱਛਣ ਸਾਹਮਣੇ ਆਉਂਦੇ ਹਨ,ਜਿਵੇਂ ਸਾਹ ਫੁੱਲਣਾ,ਖਾਂਸੀ,ਹਫਨੀ ਤੇ ਲੇਟਣ ਸਮੇਂ ਉਬਾਕ ਖਾਂਸੀ ਜਰੂਰ ਹੁੰਦੀ ਹੈ l
ਆਮ ਕਰਕੇ ਜਲਦੀ ਜਲਦੀ ਸਾਹ ਲੈਣਾ, ਜਿਗਰ ਦਾ ਆਕਾਰ ਵਧਣਾ,ਖਾਂਸੀ,ਹਫ਼ਣੀ ਤੇ ਧੜਕਣ ਸੋਜ ਦੇ ਨਾਲ ਹੀ ਆਉਂਦੇ ਹਨ l
.ਸਿਰਫ ਇੱਕਲੀ ਸੋਜ ਹੀ ਨਹੀਂ ਆਉਂਦੀ l ਹੋ ਸਕਦਾ ਹੈ ਸੋਜ ਸਾਰੇ ਸਰੀਰ ‘ਚ ਨਾ ਹੋ ਕੇ ਪੈਰਾਂ ਤੇ ਪੇਟ ਤੱਕ ਹੀ ਸੀਮਤ ਹੋਵੇ l
ਜਦ ਸੋਜ ਕਿਸੇ ਇੱਕ ਹਿੱਸੇ ਚ ਹੋਵੇ ਤਾਂ ਇਸ ਦੀ ਵਜਾਹ ਸਥਾਨਕ ਹੋ ਸਕਦੀ ਹੈ,ਜਿਵੇਂ ਫਲੇਰੀਆ ਹੋਣ ਤੇ ਸੋਜ ਇੱਕ ਪੈਰ ਜਾਂ ਹੱਥ ‘ਚ ਹੀ ਹੁੰਦੀ ਹੈ l ਇਸ ਤਰਾਂ ਜੋੜਾਂ ਉਪਰ ਸੋਜ ਜੋੜਾਂ ਦੀ ਬਿਮਾਰੀ (ਗਠੀਆ ਆਦਿ) ਨਾਲ ਹੀ ਹੁੰਦੀ ਹੈ l
- ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
98156 29301