ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਢੀਂਗਾਂ ਵਾਲੀ ਦੇ ਸਰਕਾਰੀ ਸਕੂਲ ਵਿਖੇ ਧੀਆਂ ਦੀ ਲੋਹੜੀ ਦਾ ਬਲਾਕ ਪੱਧਰੀ ਸਮਾਗਮ

ਪੰਜਾਬ

ਜਿਲ੍ਹਾ ਪ੍ਰਸ਼ਾਸਨ ਫਾਜਿਲਕਾ ਵੱਲੋਂ 21  ਨਵ- ਜਨਮੀਆਂ ਧੀਆਂ ਨੂੰ ਬੇਬੀ ਬਲੈਂਕਟ ਅਤੇ ਬੇਬੀ ਕੇਅਰ ਕਿੱਟਾਂ ਭੇੰਟ ਕੀਤੀਆਂ

ਅਬੋਹਰ, 17 ਜਨਵਰੀ 2025, ਦੇਸ਼ ਕਲਿੱਕ ਬਿਓਰੋ
ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਬਲਾਕ ਅਬੋਹਰ-2 ਵੱਲੋਂ ਪਿੰਡ ਢੀੰਗਾਂ ਵਾਲੀ ਦੇ ਸਰਕਾਰੀ ਸਕੂਲ ਵਿਖੇ ਅੱਜ ਧੀਆਂ ਦੀ ਲੋਹੜੀ ਦਾ ਬਲਾਕ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ ।
ਇਸ ਮੌਕੇ ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਨਵਦੀਪ ਕੌਰ ਵੱਲੋਂ ਸਮੂਹ ਹਾਜਰੀਨ ਨੂੰ ਲੋਹੜੀ ਦੇ ਤਿਓਹਾਰ ਦੀ ਵਧਾਈ ਦਿੰਦੀਆਂ ਆਖਿਆ ਕਿ ਕਦੇ ਸਮਾਂ ਸੀ ਜਦ ਕੇਵਲ ਲੜਕਾ ਪੈਦਾ ਹੋਣ ਤੇ ਹੀ ਲੋਹੜੀ ਮਨਾਈ ਜਾਂਦੀ ਸੀ ਪਰ ਹੁਣ ਸਮਾਜ ਦੀ ਸੋਚ ਬਦਲਣ ਲੱਗੀ ਹੈ। ਇਸ ਮੌਕੇ ਹਾਜ਼ਰ ਪਿੰਡ ਦੇ ਸਰਪੰਚ ਸ਼੍ਰੀ ਚਰਨਜੀਤ ਸਿਆਗ ਵੱਲੋਂ ਦੱਸਿਆ ਗਿਆ ਕਿ ਧੀਆਂ ਦੀ ਲੋਹੜੀ ਪ੍ਰੋਗਰਾਮ ਸਿਰਜਣ ਨਾਲ ਧੀਆਂ ਨੂੰ ਜੰਮਣ ਪ੍ਰਤੀ ਮਾਪਿਆਂ ਅੰਦਰ ਵੀ ਵਧੇਰੇ ਜਾਗਰੂਕਤਾ ਪੈਦਾ ਹੋਈ ਹੈ।ਇਸ ਮੌਕੇ ਸਭਿਆਚਾਰਕ ਰੰਗ ਵੀ ਵੇਖਣ ਨੂੰ ਮਿਲੇ। ਇਸ ਮੌਕੇ ਜਿਲ੍ਹਾ ਪ੍ਰਸ਼ਾਸਨ , ਫਾਜਿਲਕਾ ਵੱਲੋਂ ਨਵ- ਜਨਮੀਆਂ ਧੀਆਂ ਦੇ ਮਾਪਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਵੀ ਦਿੱਤੀ ਤੇ ਸਨਮਾਨਿਤ ਵੱਜੋਂ 21  ਨਵ- ਜਨਮੀਆਂ ਧੀਆਂ ਨੂੰ ਬੇਬੀ ਬਲੈਂਕਟ ਅਤੇ ਬੇਬੀ ਕੇਅਰ ਕਿੱਟਾਂ ਤੇ ਮੁੰਗਫਲੀ ਰੇਓੜੀ ਦੇ ਪੈਕਟ ਭੇੰਟ ਕੀਤੇ । ਇਸ ਤੋਂ ਇਲਾਵਾ ਸਮਾਗਮ ਮੌਕੇ ਸਕੂਲ ਦੀ ਲੜਕੀਆਂ ਦੇ ਵਿੱਚ ਪੇੰਟਿੰਗ ਅਤੇ ਲਿਖਿਤ ਪ੍ਰੋਗਿਯਤਾ ਜੀਹਾਂ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਿੰਡ ਪੰਚਾਇਤ, ਸੀਡੀਪੀਓ ਜੋਤੀ, ਸਕੂਲ ਦੇ ਪ੍ਰਿੰਸੀਪਲ , ਸਕੂਲ ਦਾ ਸਟਾਫ,  ਬਲਾਕ ਦਫਤਰ ਅਤੇ ਜਿਲ੍ਹੇ ਦੇ ਦਫ਼ਤਰ ਦਾ ਸਟਾਫ ਤੇ ਪਿੰਡ ਦੀਆਂ ਔਰਤਾਂ ਆਦਿ ਹਾਜ਼ਰ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।