ਗੁਰਪ੍ਰੀਤ ਸਿੰਘ ਕੰਬੋਜ ਫ਼ਤਹਿਗੜ੍ਹ ਪੰਜਤੂਰ ਨਗਰ ਪੰਚਾਇਤ ਦੇ ਪ੍ਰਧਾਨ
ਧਰਮਕੋਟ: 17 ਜਨਵਰੀ, ਦੇਸ਼ ਕਲਿੱਕ ਬਿਓਰੋ
ਫ਼ਤਹਿਗੜ੍ਹ ਪੰਜਤੂਰ ਦੀ ਨਗਰ ਪੰਚਾਇਤ ਦੀ ਕਮਾਨ ਆਮ ਆਦਮੀ ਪਾਰਟੀ ਨੇ ਸੰਭਾਲ ਲਈ ਹੈ। ਅੱਜ ਹਲਕਾ ਧਰਮਕੋਟ ਦੇ ਕਸਬੇ ਫ਼ਤਹਿਗੜ੍ਹ ਪੰਜਤੂਰ ਦੀ ਨਗਰ ਪੰਚਾਇਤ ਵਿੱਚ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ ਕੰਬੋਜ ਨੂੰ ਪ੍ਰਧਾਨ, ਸ਼੍ਰੀਮਤੀ ਆਰਤੀ ਗਰਗ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸਤਨਾਮ ਸਿੰਘ ਨੂੰ ਮੀਤ ਪ੍ਰਧਾਨ ਵਜੋਂ ਚੁਣਿਆ ਗਿਆ। ਹਲਕਾ ਵਿਧਾਇਕ ਨੇ ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਮਿਲ ਕੇ ਦਿੱਤੀਆਂ ਮੁਬਾਰਕਾਂ।