ਗਰਭਵਤੀ ਸਮੇਤ ਦੋ ਮਹਿਲਾਵਾਂ ਤੇ ਬੱਚੇ ਨੇ ਛੱਤ ਤੋਂ ਛਾਲ ਮਾਰ ਕੇ ਬਚਾਈ ਜਾਨ
ਅੰਮ੍ਰਿਤਸਰ, 17 ਜਨਵਰੀ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਵਿੱਚ ਭੀੜ ਨੇ ਇੱਕ ਘਰ ਵਿੱਚ ਵੜ ਕੇ ਪਹਿਲਾਂ ਤੋੜਫੋੜ ਕੀਤੀ, ਫਿਰ ਸਮਾਨ ਲੁੱਟਿਆ ਅਤੇ ਬਾਅਦ ਵਿੱਚ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਘਟਨਾ ਦੇ ਸਮੇਂ ਘਰ ਵਿੱਚ ਮੌਜੂਦ ਇੱਕ ਗਰਭਵਤੀ ਮਹਿਲਾ ਸਮੇਤ ਦੋ ਮਹਿਲਾਵਾਂ ਅਤੇ ਇੱਕ ਬੱਚੇ ਨੂੰ ਆਪਣੀ ਜਾਨ ਬਚਾਉਣ ਲਈ ਛੱਤ ਤੋਂ ਛਾਲ ਮਾਰਨੀ ਪਈ।
ਇਹ ਘਟਨਾ ਇੰਦਰਾ ਕਾਲੋਨੀ ਵਿੱਚ ਬੀਤੀ ਰਾਤ ਵਾਪਰੀ। ਅੱਗ ਇੰਨੀ ਭਿਆਨਕ ਸੀ ਕਿ ਸਾਰਾ ਘਰ ਸੜ ਕੇ ਰਾਖ ਹੋ ਗਿਆ। ਅੱਗ ਬੁਝਾਉਣ ਦਾ ਕੰਮ ਮੁਹੱਲੇ ਦੇ ਲੋਕਾਂ ਨੂੰ ਖੁਦ ਹੀ ਕਰਨਾ ਪਿਆ। ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਗਈ, ਪਰ ਫਾਇਰ ਬ੍ਰਿਗੇਡ ਦੀ ਟੀਮ ਨਹੀਂ ਪਹੁੰਚੀ। ਭੀੜ ਵਿੱਚ 30 ਤੋਂ 40 ਲੋਕ ਸ਼ਾਮਲ ਸਨ। ਪੀੜਤ ਪਰਿਵਾਰ ਦੀ ਇਨ੍ਹਾਂ ਲੋਕਾਂ ਨਾਲ ਪੁਰਾਣੀ ਰੰਜਿਸ਼ ਸੀ।
ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਘਟਨਾ ਵਾਲੀ ਥਾਂ ’ਤੇ ਤਾਂ ਪਹੁੰਚੀ, ਪਰ ਕੋਈ ਕਾਰਵਾਈ ਨਹੀਂ ਕੀਤੀ। ਹੁਣ ਤੱਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ, ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਭੀੜ ਨੇ ਘਰ ‘ਚ ਵੜ ਕੇ ਤੋੜਫੋੜ ਕੀਤੀ, ਸਮਾਨ ਲੁੱਟਿਆ ਤੇ ਲਾਈ ਅੱਗ