ਨਵੀਂ ਦਿੱਲੀ, 17 ਜਨਵਰੀ, ਦੇਸ਼ ਕਲਿੱਕ ਬਿਓਰੋ :
ਲਾਟਰੀ ਕਈ ਵਾਰ ਆਦਮੀ ਨੂੰ ਰਾਤੋ ਰਾਤ ਅਮੀਰਾਂ ਬਣਾ ਦਿੰਦੀ ਹੈ। ਪੈਸਾ ਆਉਣ ਤੋਂ ਬਾਅਦ ਕਈ ਲੋਕ ਆਪਣਾ ਕੰਮ ਛੱਡ ਬੈਠਦੇ ਹਨ, ਪ੍ਰੰਤੂ ਇਕ ਆਦਮੀ ਦੀ ਕਰੀਬ 80 ਕਰੋੜ ਰੁਪਏ ਦੀ ਲਾਟਰੀ ਨਿਕਲੀ ਫਿਰ ਵੀ ਉਸਨੇ ਆਪਣਾ ਪਹਿਲਾਂ ਕੰਮ ਜਾਰੀ ਰੱਖਿਆ। ਕਾਰਲੀਸਲੇ ਦੇ 20 ਸਾਲਾ ਟ੍ਰੇਨੀ ਗੈਸ ਇੰਜਨੀਅਰ ਦੀ 7.5 ਮਿਲੀਅਨ ਪੌਂਡ ਜੋ ਭਾਰਤ ਦੇ ਕਰੀਬ 79.58 ਕਰੋੜ ਰੁਪਏ ਬਣਦੇ ਹਨ ਦਾ ਲੋਟੋ ਜੈਕਪਾਟ ਜਿੱਤੇ। ‘ਦ ਮੈਟਰੋ’ ਅਨੁਸਾਰ ਜੇਮਸ ਕਲਾਰਕਸਨ ਦੀ ਜਿੱਤ ਕਾਫੀ ਸ਼ਾਨਦਾਰ ਰਹੀ , ਕਿਉ਼ਕਿ ਉਸਨੇ ਕ੍ਰਿਸਮਸ ਉਤੇ ਨੈਸ਼ਨਲ ਲਾਟਰੀ ਵਿੱਚ 120 ਪੌਂਡ (12,676 ਰੁਪਏ) ਜਿੱਤੇ ਸਨ ਅਤੇ ਆਪਣੀ ਜਿੱਤ ਨੂੰ ਹੋਰ ਟਿਕਟਾਂ ਵਿੱਚ ਨਿਵੇਸ਼ ਕੀਤਾ ਸੀ। ਆਪਣੀ ਨਵੀਂ ਨਵੀਂ ਦੌਲਤ ਦੇ ਬਾਵਜੂਦ, ਕਲਾਰਕਸਨ ਅਜੇ ਵੀ ਆਪਣਾ ਕੰਮ ਜਾਰੀ ਰੱਖਣਾ ਚਾਹੁੰਦਾ ਹੈ।
ਐਨੀ ਵੱਡੀ ਲਾਟਰੀ ਦੇ ਬਾਵਜੂਦ ਜੇਮਸ ਸਵੇਰ ਤੱਕ ਪ੍ਰਾਪਰਟੀ ਮੈਂਟੇਨਸ ਦੇ ਕੰਮ ਉਤੇ ਵਾਪਸ ਆ ਗਿਆ ਸੀ। ਉਨ੍ਹਾਂ ਦੱਸਿਆ ਕਿ, ‘ਜਿੱਤਣ ਦੇ ਅਗਲੇ ਦਿਨ ਮੈਂ ਠੰਢ ਵਿੱਚ ਬਾਹਰ ਨਿਕਲਕੇ ਬੰਦ ਨਾਲੀਆਂ ਨੂੰ ਠੀਕ ਕਰ ਰਿਹਾ ਸੀ। ਇਹ ਥੋੜ੍ਹਾ ਦੁਖਦਾਈ ਸੀ, ਪ੍ਰੰਤੂ ਇਹ ਸੱਚਾਈ ਹੈ ਕਿ ਮੈਂ ਆਪਣਾ ਕੰਮ ਕਰਨਾ ਬੰਦ ਨਹੀਂ ਕਰਾਂਗਾ। ਮੈਂ ਬਹੁਤ ਛੋਟਾ ਹਾਂ।
Published on: ਜਨਵਰੀ 17, 2025 4:05 ਬਾਃ ਦੁਃ