ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋ ਅੱਜ ਸ਼ੁਰੂ ਹੋਣ ਵਾਲੇ ਯੂਥ ਫੈਸਟ 2025 ਦਾ ਪੋਸਟਰ ਰਲੀਜ਼
ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 17 ਜਨਵਰੀ ਭਟੋਆ
ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋ ਹਲਕੇ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਪ੍ਰਤਿਭਾਵਾਨ ਬਣਾਉਣ ਲਈ 18 ਅਤੇ 19 ਜਨਵਰੀ ਨੂੰ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਲਠੇੜੀ ਵਿਖੇ ਕਰਵਾਏ ਜਾ ਰਹੇ ਯੂਥ ਫੈਸਟ 2025 ,ਯੂਥ ਫੈਸਟੀਵਲ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਐਸਡੀਐਮ ਮੋਰਿੰਡਾ ਸੁਖਪਾਲ ਸਿੰਘ ਤੇ ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ ਵੀ ਹਾਜ਼ਰ ਸਨ।
ਇ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਵਿੱਚ ਇਹ ਪਹਿਲਾ ਅਜਿਹਾ ਯੂਥ ਫੈਸਟੀਵਲ ਆਯੋਜਿਤ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਇਲਾਕੇ ਦੇ ਨੌਜਵਾਨਾਂ ਨੂੰ ਆਪਣੇ ਹੁਨਰ ਅਤੇ ਪ੍ਰਤਿਭਾ ਨੂੰ ਸਟੇਜ ਤੇ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ ਜਿਸ ਨਾਲ ਇਹ ਹੁਨਰਮੰਦ ਤੇ ਪ੍ਰਤਿਭਾਸ਼ਾਲੀ ਨੌਜਵਾਨ ਜ਼ਿੰਦਗੀ ਦੀਆਂ ਹੋਰ ਮੰਜ਼ਿਲਾਂ ਹਾਸਲ ਕਰ ਸਕਣਗੇ । ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਵੱਲੋਂ ਪਹਿਲਾਂ ਹੀ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਲਗਾਤਾਰ ਤਿੰਨ ਸਾਲ ਤੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ , ਜਿਨਾਂ ਦੇ ਜੇਤੂਆਂ ਨੂੰ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਇਸ ਯੂਥ ਫੈਸਟੀਵਲ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਟੇਲੈਂਟ ਹੰਟ ਪ੍ਰੋਗਰਾਮ ਦੌਰਾਨ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਨੌਜਵਾਨਾਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ । ਉਨਾ ਦੱਸਿਆ ਕਿ ਨੌਜਵਾਨਾ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਇਹ ਯੂਥ ਫੈਸਟੀਵਲ ਆਯੋਜਿਤ ਕੀਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਇਕੱਲੇ ਕਿਤਾਬੀ ਗਿਆਨ ਨਾਲ ਹੀ ਅੱਛੇ ਇਨਸਾਨ ਨਹੀਂ ਬਣਿਆ ਜਾ ਸਕਦਾ ਸਗੋਂ ਨੌਜਵਾਨ ਦੇ ਹੁਨਰ ਨੂੰ ਹੋਰ ਨਿਖਾਰ ਕੇ ਹੀ ਤੇ ਉਹਨਾਂ ਨੂੰ ਪ੍ਰਤਿਭਾਵਾਨ ਬਣਾ ਕੇ ਇਕ ਨਿਗਰ ਤੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਇਸ ਮੌਕੇ ਤੇ ਗੱਲ ਕਰਦਿਆਂ ਸ੍ਰੀ ਅਮਰੀਕ ਸਿੰਘ ਸਿੱਧੂ ਐਸਡੀਐਮ ਸ੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਇਸ ਯੂਥ ਫੈਸਟ ਵਿੱਚ ਨੌਜਵਾਨਾਂ ਨੂੰ ਵੱਖ ਵੱਖ ਵਨਗੀਆਂ ਵਿੱਚ ਆਪੋ ਆਪਣਾ ਹੁਨਰ ਪੇਸ਼ ਕਰਨ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਇਸ ਫੈਸਟੀਵਲ ਦੌਰਾਨ ਗਿੱਧਾ, ਭੰਗੜਾ, ਲੋਕ ਗੀਤ, ਨਾਟਕ, ਭਾਸ਼ਣ ,ਕਵਿਤਾ ਕਿਯੁੱਜ, ਗਜਲ ਗਾਇਨ, ਕਵੀਸ਼ਰੀ,ਢੱਡ ਸਰੰਗੀ, ਭੰਡ ਨਕਲਾਂ, ਸਾਜ ਵਜਾਉਣਾ , ਸਿਠਣੀਆਂ, ਇੱਕ ਪਾਤਰੀ ਨਾਟਕ ਅਤੇ ਪੇਂਟਿੰਗ 2 ਡੀ 3 ਡੀ ਦੇ ਮੁਕਾਬਲੇ ਕਰਵਾਏ ਜਾਣਗੇ। ਉਹਨਾਂ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਸਮੂਹ ਸਕੂਲੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਇਸ ਯੂਥ ਫੈਸਟੀਵਲ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਹੈ। ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਨਵਦੀਪ ਸਿੰਘ ਟੋਨੀ ਪ੍ਰਧਾਨ ਐਸਸੀ ਵਿੰਗ ਰੋਪੜ, ਜਗਤਾਰ ਸਿੰਘ ਘੜੂੰਆਂ ਰਾਜਨੀਤਿਕ ਸਕੱਤਰ , ਸ੍ਰੀ ਚੰਦ ਪੀਏ , ਰਜਿੰਦਰ ਸਿੰਘ ਰਾਜਾ ਚੱਕਲਾਂ ਜੁਆਇੰਟ ਸਕੱਤਰ, ਕੌਂਸਲਰ ਭੁਪਿੰਦਰ ਸਿੰਘ ਭੂਰਾ ਸ਼ਮਸ਼ੇਰ ਸਿੰਘ ਮੰਗੀ ਆਦਿ ਵੀ ਹਾਜ਼ਰ ਸਨ।