ਨਵੀਂ ਦਿੱਲੀ, 17 ਜਨਵਰੀ, ਦੇਸ਼ ਕਲਿੱਕ ਬਿਓਰੋ :
ਚੀਨ ਦੇ ਇਕ ਹੈਕਰ ਨੇ ਅਮਰੀਕਾ ਦੇ ਵਿੱਤ ਮੰਤਰੀ ਦੇ ਕੰਪਿਊਟਰ ਵਿੱਚੋਂ ਫਾਇਲਾਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੀਨ ਦੇ ਇਕ ਹੈਕਰ ਨੇ ਵਿੱਤ ਮੰਤਰੀ ਦੇ ਕੰਪਿਊਟਰ ਨੂੰ ਹੈਕ ਕਰਕੇ ਫਾਈਲਾਂ ਚੋਰੀ ਕਰ ਲਈਆਂ। ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਚੀਨ ਹੈਕਰਜ਼ ਨੇ ਅਮਰੀਕੀ ਸੀਨੇਟ ਦੇ ਮੈਂਬਰ ਅਤੇ ਖਜ਼ਾਨੇ ਦੀ ਸਕੱਤਰ ਜੇਨੇਟ ਯੇਲੇਨ ਦੇ ਕੰਪਿਊਟਰ ਵਿਚੋਂ ਘੱਟ ਤੋਂ ਘੱਟ 50 ਫਾਈਲਾਂ ਚੋਰੀ ਕੀਤੀਆਂ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਚੀਨੀ ਹੈਕਰਜ਼ ਨੇ ਦਸੰਬਰ ਵਿੱਚ ਟ੍ਰੇਜਰੀ ਡਿਪਾਰਟਮੈਂਟ ਦੇ ਡਿਪਟੀ ਸਕੱਤਰ ਵਾਲੇ ੲਡੇਯੇਮੋ ਅਤੇ ਕਾਰਜਕਾਰੀ ਅੰਡਰ ਸੈਕਟਰੀ ਬ੍ਰੈਡ ਸਿਮਤ ਦੇ ਕੰਪਿਊਟਰ ਨੂੰ ਵੀ ਪ੍ਰਭਾਵਿਤ ਕੀਤਾ ਸੀ।
ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਚੀਨੀ ਹੈਕਰਜ਼ ਨੇ ਵਿੱਤ ਮੰਤਰੀ ਅਤੇ ਟ੍ਰੇਜਰੀ ਸੈਕ੍ਰੇਟਰੀ ਜੇਨੇਟ ਯੇਲੇਨ ਦੇ ਕੰਪਿਊਟਰ ਵਿਚੋਂ ਕਰੀਬ 50 ਫਾਇਲਾਂ ਚੋਰੀ ਕਰਕੇ ਟ੍ਰੇਜਰੀ ਡਿਪਾਰਟਮੈਂਟ ਦੇ ਕੰਮ, ਇੰਟੇਲੀਜੈਂਸ ਅਤੇ ਇੰਟਰਨੈਸ਼ਨਲ ਅਫੇਅਰਜ਼ ਨਾਲ ਜੁੜੀ ਜਾਣਕਾਰੀ ਚੋਰੀ ਕੀਤੀ ਹੈ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਹੈਕਰਜ਼ ਨੇ ਟ੍ਰੇਜਰੀ ਡਿਪਾਰਟਮੈਂਟ ਦੇ 400 ਤੋਂ ਜ਼ਿਆਦਾ ਪਰਸਨਲ ਕੰਪਿਊਟਰ ਅਤੇ ਪਰਸਨਲ ਡਿਵਾਈਸ ਉਤੇ ਮੌਜੂਦ 3000 ਤੋਂ ਜ਼ਿਆਦਾ ਫਾਈਲਾਂ ਨੂੰ ਐਕਸੇਸ ਕੀਤਾ ਸੀ। ਇਸ ਤੋਂ ਇਲਾਵਾ ਹੈਕਰਜ਼ ਨੇ ਅਮਰੀਕਾ ਵਿੱਚ ਨਿਵੇਸ਼ ਕਮੇਟੀ ਨਾਲ ਸਬੰਧਤ ਜਾਣਕਾਰੀ ਹਾਸਲ ਕੀਤੀ ਹੈ। ਇਹ ਕਮੇਟੀ ਵਿਦੇਸ਼ੀ ਨਿਵੇਸ਼ ਦੇ ਸੁਰੱਖਿਆ ਨਿਹਿਤਾਥਾਂ ਦੀ ਸਮੀਖਿਆ ਕਰਦੀ ਹੈ। ਇਹ ਵੀ ਕਿਹਾ ਗਿਆ ਕਿ ਇਕ ਥਰਡ ਪਾਰਟੀ ਸਾਈਬਰ ਸਕਿਊਰਿਟੀ ਸਰਵਿਸ ਪ੍ਰੋਵਾਈਡਰ BeyoundTrust ਕਾਰਪੋਰੇਸ਼ਨ ਦੇ ਸਾਫਟਵੇਅਰ ਵਿੱਚ ਆਈ ਇਕ ਗੜਬੜ ਦਾ ਫਾਈਦਾ ਚੁੱਕਿਆ ਹੈ। ਸਾਈਬਰ ਸਕਿਊਰਿਟੀ ਸਰਵਿਸ ਪ੍ਰੋਵਾਈਡਰ ਨੇ ਪਿਛਲੇ ਮਹੀਨੇ 8 ਦਸੰਬਰ ਨੂੰ ਇਸਦੀ ਜਾਣਕਾਰੀ ਦਿੱਤੀ ਸੀ। ਟੇਜਰੀ ਡਿਪਾਰਟਮੈਂਟ ਨੇ ਇਸਦੀ ਜਾਣਕਾਰੀ ਸਾਈਬਰ ਸਕਿਊਰਿਟੀ ਏਜੰਸੀ, ਐਫਬੀਆਈ ਅਤੇ ਹੋਰ ਇੰਟੈਲੀਜੈਸੀਆਂ ਨੂੰ ਦਿੱਤੀ ਗਈ ਹੈ।