ਬਰੇਲੀ, 18 ਜਨਵਰੀ, ਦੇਸ਼ ਕਲਿੱਕ ਬਿਓਰੋ :
ਦੇਸ਼ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਪਿਛਲੇ 9 ਸਾਲਾ ਤੋਂ ਇਕ ਪਾਕਿਸਤਾਨੀ ਔਰਤ ਸਰਕਾਰੀ ਅਧਿਆਪਕ ਵਜੋਂ ਨੌਕਰੀ ਕਰਦੀ ਰਹੀ। ਹੁਣ ਮਾਮਲਾ ਸਾਹਮਣੇ ਆਉਣ ਉਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਜ਼ਾਅਲੀ ਤਰੀਕੇ ਨਾਲ ਰਹਿਣ ਦਾ ਪ੍ਰਮਾਣ ਪੱਤਰ ਬਣਵਾ ਕੇ ਨੌਕਰੀ ਕਰ ਰਹੀ ਸੀ। ਗੁਪਤ ਕੀਤੀ ਜਾਂਚ ਵਿੱਚ ਇਸ ਮਾਮਲੇ ਦਾ ਖੁਲਾਸ਼ਾ ਹੋਇਆ ਹੈ। ਬਰੇਲੀ ਦੇ ਥਾਣਾ ਪੱਛਮੀ ਵਿਕਾਸ ਖੰਡ ਦੇ ਪ੍ਰਾਇਮਰੀ ਸਕੂਲ ਮਾਧੋਪੁਰ ਦਾ ਇਹ ਮਾਮਲਾ ਹੈ। ਮਹਿਲਾ ਅਧਿਆਪਕ ਉਤੇ ਖੰਡ ਸਿੱਖਿਆ ਅਧਿਕਾਰੀ ਦੀ ਸ਼ਿਕਾਇਤ ਉਤੇ ਥਾਣਾ ਫਤਿਹਗੰਜ ਵਿੱਚ ਮੁਕਦਮਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਸ਼ੁਮਾਯਲਾ ਖਾਨ ਪਾਕਿਸਤਾਨੀ ਔਰਤ ਹੈ, ਜਿਸ ਨੇ ਰਾਮਪੁਰ ਵਿਚ ਜ਼ਾਅਲੀ ਦਸਤਾਵੇਜ਼ਾਂ ਨੂੰ ਤਿਆਰ ਕਰਕੇ ਇੱਥੇ ਨੌਕਰੀ ਹਾਸਲ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਇਸ ਔਰਤ ਦੀ ਸ਼ਿਕਾਇਤ ਡੀਐਮ ਨੂੰ ਕੀਤੀ ਸੀ। ਇਸ ਤੋਂ ਬਾਅਦ ਡੀਐਮ ਨੇ ਮਾਮਲੇ ਦੀ ਗੁਪਤ ਜਾਂਚ ਕਰਵਾਈ। ਇਸ ਬਾਅਦ ਰਾਮਪੁਰ ਦੇ ਨਿਵਾਸ ਪ੍ਰਮਾਣ ਨੂੰ ਰਾਮਪੁਰ ਸਦਰ ਐਸਡੀਐਮ ਨੇ ਖਾਰਜ ਕਰ ਦਿੱਤਾ। ਉਥੇ ਬੇਸਿਕ ਸਿੱਖਿਆ ਵਿਭਾਗ ਨੇ ਔਰਤ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਬਲਾਕ ਸਿੱਖਿਆ ਅਧਿਕਾਰੀ ਫਤੇਹਗੰਜ ਪੱਛਮੀ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਤੱਥਾਂ ਦੀ ਜਾਂਚ ਕੀਤੀ ਰਹੀ ਹੈ।