ਚੰਡੀਗੜ੍ਹ ‘ਚ ਅੱਗ ਲੱਗਣ ਕਾਰਨ ਚਾਰ ਦੁਕਾਨਾਂ ਸੜ ਕੇ ਸੁਆਹ
ਚੰਡੀਗੜ੍ਹ, 18 ਜਨਵਰੀ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਦੇ ਧਨਾਸ ਨੇੜੇ ਸਾਰੰਗਪੁਰ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਨਾਲ ਚਾਰ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਸਾਰੰਗਪੁਰ ਵਿੱਚ ਕਈ ਮਾਰਬਲ ਅਤੇ ਟਾਈਲਾਂ ਦੀਆਂ ਦੁਕਾਨਾਂ ਵੀ ਇਸ ਅੱਗ ਦੀ ਲਪੇਟ ਵਿੱਚ ਆ ਗਈਆਂ ਹਨ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ।
Published on: ਜਨਵਰੀ 18, 2025 12:18 ਬਾਃ ਦੁਃ