ਫ਼ਾਜ਼ਿਲਕਾ, 18 ਜਨਵਰੀ, ਦੇਸ਼ ਕਲਿਕ ਬਿਊਰੋ :
ਫਾਜ਼ਿਲਕਾ ਵਿੱਚ ਅੱਜ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਦੂਜੇ ਵਾਹਨ ਨੂੰ ਰਸਤਾ ਦਿੰਦੇ ਹੋਏ ਸੜਕ ਤੋਂ ਉਤਰ ਗਈ ਖੇਤ ਵਿੱਚ ਜਾ ਵੜੀ। ਹਾਦਸੇ ਦਾ ਮੁੱਖ ਕਾਰਨ ਸੜਕ ਕਿਨਾਰੇ ਮਿੱਟੀ ਦੀ ਪਟੜੀ ਨਾ ਹੋਣਾ ਦੱਸਿਆ ਗਿਆ ਹੈ। ਇਹ ਘਟਨਾ ਜਲਾਲਾਬਾਦ ਦੇ ਪਿੰਡ ਸਿਮਰਿਆਵਾਲਾ ਦੀ ਹੈ।
ਸਥਾਨਕ ਲੋਕਾਂ ਅਨੁਸਾਰ ਖੇਤ ਮਾਲਕਾਂ ਨੇ ਸੜਕ ਕਿਨਾਰੇ ਪਟੜੀ ਦੀਵਮਿੱਟੀ ਆਪਣੀਆਂ ਜ਼ਮੀਨਾਂ ਵਿੱਚ ਮਿਲਾ ਲਈ ਹੈ, ਜਿਸ ਕਾਰਨ ਸੜਕ ਦੇ ਕਿਨਾਰੇ ਕੋਈ ਵੀ ਸੁਰੱਖਿਅਤ ਸਾਈਡ ਨਹੀਂ ਬਚੀ ਹੈ। ਇਸ ਕਾਰਨ ਵਾਹਨਾਂ ਨੂੰ ਰਸਤਾ ਦੇਣ ਸਮੇਂ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਅੱਜ ਦਾ ਹਾਦਸਾ ਇਸੇ ਦਾ ਨਤੀਜਾ ਸੀ।
ਰਾਹਗੀਰਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਬੱਸ ਖੇਤ ‘ਚ ਟੇਢੀ ਹੋ ਕੇ ਰੁਕੀ। ਖੁਸ਼ਕਿਸਮਤੀ ਨਾਲ ਬੱਸ ਪਲਟੀ ਨਹੀਂ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ।
Published on: ਜਨਵਰੀ 18, 2025 1:22 ਬਾਃ ਦੁਃ