ਬਦਮਾਸ਼ਾਂ ਦਾ ਖੂਰਾਖੋਜ ਨੱਪਣ ਗਈ ਪੰਜਾਬ ਪੁਲਿਸ ਦੀ ਟੀਮ ‘ਤੇ ਜਾਨਲੇਵਾ ਹਮਲਾ, 2 ਅਧਿਕਾਰੀਆਂ ਸਮੇਤ 4 ਮੁਲਾਜ਼ਮ ਜ਼ਖ਼ਮੀ

ਪੰਜਾਬ

ਬਦਮਾਸ਼ਾਂ ਦਾ ਖੂਰਾਖੋਜ ਨੱਪਣ ਗਈ ਪੰਜਾਬ ਪੁਲਿਸ ਦੀ ਟੀਮ ‘ਤੇ ਜਾਨਲੇਵਾ ਹਮਲਾ, 2 ਅਧਿਕਾਰੀਆਂ ਸਮੇਤ 4 ਮੁਲਾਜ਼ਮ ਜ਼ਖ਼ਮੀ

ਲੁਧਿਆਣਾ, 18 ਜਨਵਰੀ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਜਿਲ੍ਹੇ ‘ਚ ਰਾਤ 10:15 ਵਜੇ ਦੇ ਕਰੀਬ ਜਗਰਾਓਂ ਦੇ ਪਿੰਡ ਕਮਾਲਪੁਰ ‘ਚ ਮਾਮਲਾ ਸੁਲਝਾਉਣ ਲਈ ਗਈ ਪੁਲਸ ਟੀਮ ‘ਤੇ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਪੁਲਿਸ ਨੇ ਇੱਕ ਬਦਮਾਸ਼ ਨੂੰ ਕਾਬੂ ਕਰ ਲਿਆ ਹੈ ਜਦਕਿ ਬਾਕੀ ਹਮਲਾਵਰ ਅਜੇ ਫਰਾਰ ਹਨ। ਹਮਲੇ ਵਿੱਚ ਸਦਰ ਥਾਣੇ ਦੇ ਐਸਐਚਓ ਅਤੇ ਪੁਲੀਸ ਚੌਕੀ ਮਰਾਡੋ ਦੇ ਇੰਚਾਰਜ ਸਮੇਤ ਚਾਰ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਬਦਮਾਸ਼ਾਂ ਵੱਲੋਂ ਐਸਐਚਓ ਦੇ ਮੂੰਹ ’ਤੇ ਛੋਟੀ ਤਲਵਾਰ ਨਾਲ ਵਾਰ ਕੀਤਾ ਗਿਆ ਜਦਕਿ ਚੌਕੀ ਇੰਚਾਰਜ ਦੀਆਂ ਉਂਗਲਾਂ ’ਤੇ ਵਾਰ ਕੀਤਾ ਗਿਆ ਹੈ। ਪੁਲਿਸ ਮੁਲਾਜ਼ਮਾਂ ਨੇ ਬਹਾਦਰੀ ਦਿਖਾਉਂਦੇ ਹੋਏ ਇੱਕ ਹਮਲਾਵਰ ਨੂੰ ਫੜ ਲਿਆ।
ਜਾਣਕਾਰੀ ਅਨੁਸਾਰ ਸਦਰ ਥਾਣਾ ਖੇਤਰ ‘ਚ ਕਰੀਬ 4 ਦਿਨ ਪਹਿਲਾਂ ਪਿੰਡ ਸੰਗੋਵਾਲ ‘ਚ ਨਿਹੰਗਾਂ ਦੇ ਰੂਪ ‘ਚ ਆਏ ਤਿੰਨ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਇਕ ਵਿਅਕਤੀ ਤੋਂ ਆਲਟੋ ਕਾਰ ਖੋਹ ਲਈ ਸੀ। ਇਸ ਮਾਮਲੇ ਵਿੱਚ ਬੀਤੀ ਦੇਰ ਰਾਤ ਐਸਐਚਓ ਹਰਸ਼ਵੀਰ ਵੀਰ ਅਤੇ ਮਰਾਡੋ ਪੁਲੀਸ ਚੌਕੀ ਦੇ ਇੰਚਾਰਜ ਤਰਸੇਮ ਪਿੰਡ ਕਮਾਲਪੁਰ ਵਿੱਚ ਬਦਮਾਸ਼ਾਂ ਦੀ ਭਾਲ ਕਰ ਰਹੇ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।