ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੁਠੇੜੀ ਵਿਖੇ ਆਯੋਜਿਤ ਦੋ ਦਿਨਾ ਯੂਥ ਫੈਸਟੀਵਲ ਸਮਾਪਤ
ਮੋਰਿੰਡਾ 19 ਜਨਵਰੀ ( ਭਟੋਆ )
ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੁਠੇੜੀ ਵਿਖੇ ਹਲਕੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਹੁਨਰ ਅਤੇ ਪ੍ਰਤਿਭਾ ਨੂੰ ਨਿਖਾਰਨ ਲਈ 2 ਦਿਨਾ ਯੂਥ ਫੈਸਟੀਵਲ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਪਹਿਲੀ ਵਾਰੀ ਸਟੇਜ ਤੇ ਆ ਕੇ ਵੱਖ ਵੱਖ ਵੰਨਗੀਆਂ ਦੇ ਜੌਹਰ ਦਿਖਾਏ ਗਏ।
ਇਸ ਯੂਥ ਫੈਸਟੀਵਲ ਦੌਰਾਨ ਵਿਦਿਆਰਥੀਆਂ ਦੇ ਗਿੱਧਾ, ਭੰਗੜਾ, ਲੋਕ ਗੀਤ, ਨਾਟਕ, ਭਾਸ਼ਣ ,ਕਵਿਤਾ ਕੁਇਜ, ਗਜਲ ਗਾਇਨ, ਕਵੀਸ਼ਰੀ,ਢੱਡ ਸਰੰਗੀ, ਭੰਡ ਨਕਲਾਂ, ਸਾਜ ਵਜਾਉਣਾ , ਸਿਠਣੀਆਂ, ਇੱਕ ਪਾਤਰੀ ਨਾਟਕ ਅਤੇ ਪੇਂਟਿੰਗ 2 ਡੀ 3 ਡੀ ਦੇ ਮੁਕਾਬਲੇ ਕਰਵਾਏ ਗਏ, ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਤੇ ਪਰਮਾਣ ਪੱਤਰ ਭੇਂਟ ਕੀਤੇ ਗਏ ਇਸ ਮੌਕੇ ਤੇ ਬੋਲਦਿਆਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਪਿਛਲੇ 20-25 ਸਾਲਾਂ ਦੌਰਾਨ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਬਹੁਤ ਨਿਘਰ ਚੁੱਕਿਆ ਸੀ, ਪੰਜਾਬੀਅਤ ਤੇ ਸਾਡੀ ਮਾਂ ਬੋਲੀ ਪੰਜਾਬੀ ਖਤਮ ਹੋਣ ਕਿਨਾਰੇ ਪਹੁੰਚ ਗਈ ਸੀ ਪ੍ਰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਤੇ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਿਆ ਅਤੇ ਕਿਸ ਦਾ ਹੋਰ ਪਸਾਰਾ ਕਰਨ ਲਈ ਜਿੱਥੇ ਸਰਕਾਰ ਵੱਲੋਂ ਵੱਡੀ ਪੱਧਰ ਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਆਂ। ਉੱਥੇ ਸਮੂਹ ਪੰਜਾਬੀਆਂ ਨੂੰ ਵੀ ਪੰਜਾਬੀ ਬੋਲੀ ਅਤੇ ਪੰਜਾਬੀਅਤ ਦੇ ਝੰਡੇ ਨੂੰ ਬੁਲੰਦ ਕਰਨ ਲਈ ਸਰਕਾਰ ਨੂੰ ਆਪੋ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਵਿਰਸਾ ਜਿਹੜਾ ਦਿਨੋ ਦਿਨ ਘੱਟ ਰਿਹਾ ਸੀ ਉਸ ਨੂੰ ਮੁੜ ਸੁਰਜੀਤ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਇਸ ਯੂਥ ਫੈਸਟੀਵਲ ਦੌਰਾਨ ਸਕੂਲੀ ਵਿਦਿਆਰਥੀਆਂ ਅੰਦਰ ਪਾਏ ਜਾਣ ਵਾਲੇ ਸਟੇਜ ਦੇ ਡਰ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਵਧੀਆ ਬੁਲਾਰੇ ਵਧੀਆ ਨਾਟਕਕਾਰ ਵਧੀਆ ਕਵੀਸ਼ਰ ਵਧੀਆ ਕਲਾਕਾਰ ਅਤੇ ਵਧੀਆ ਲੀਡਰ ਬਣਾਉਣ ਦੇ ਇੱਕ ਪਹਿਲ ਕਦਮੀ ਹੈ ਅਤੇ ਅਜਿਹੇ ਯੂਥ ਫੈਸਟੀਵਲ ਆਉਣ ਵਾਲੇ ਦਿਨਾਂ ਵਿੱਚ ਸਮੁੱਚੇ ਪੰਜਾਬ ਵਿੱਚ ਸ਼ੁਰੂ ਕੀਤੇ ਜਾਣਗੇ , ਤਾਂ ਜੋ ਪੰਜਾਬ ਦੇ ਪੁਰਾਤਨ ਅਤੇ ਰਵਾਇਤੀ ਸੱਭਿਆਚਾਰ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ ।ਉਹਨਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਮੀਡੀਆ ਦੇ ਇੱਕ ਹਿੱਸੇ ਵੱਲੋਂ ਪੰਜਾਬ ਦਾ ਜੋ ਸੱਭਿਆਚਾਰ ਦੇਸ਼ ਵਾਸੀਆਂ ਅੱਗੇ ਪਰੋਸਿਆ ਜਾ ਰਿਹਾ ਹੈ ਉਸ ਨੂੰ ਹਰ ਸੱਭਿਅਕ
ਵਿਅਕਤੀ ਆਪਣੇ ਪਰਿਵਾਰ ਸਮੇਤ ਵੇਖਣ ਤੋਂ ਗਰੇਜ ਕਰਦਾ ਹੈ,ਜਿਸ ਕਾਰਨ ਸਾਡੇ ਬੱਚੇ ਵਾਰਿਸ ਸ਼ਾਹ, ਸ਼ਿਵ ਕੁਮਾਰ ਬਟਾਲਵੀ ਤੇ ਸਾਡੇ ਸਮਕਾਲੀ ਸੁਰਜੀਤ ਪਾਤਰ ਦੀਆਂ ਲਿਖਤਾਂ ਨੂੰ.ਵੀ ਭੁੱਲ ਗਏ , ਜਿਸ ਤੋਂ ਚਿੰਤਤ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਹਲਕਾ ਵਿਧਾਇਕ ਵੱਲੋਂ ਸ਼ੇਅਰ ਤੇ ਪੁਰਾਣੇ ਗੀਤਾਂ ਦੇ ਬੋਲ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ।
ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਬਲਾਕ ਨੋਡਲ ਅਫਸਰ ਬਲਵੰਤ ਸਿੰਘ ਮਕੜੌਨਾ ਕਲਾਂ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਦਾ ਪਹਿਲੀ ਵਾਰੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਯੂਥ ਫੈਸਟੀਵਲ ਕਰਾਉਣ ਲਈ ਸਨਮਾਨ ਕੀਤਾ ਗਿਆ ਜਦਕਿ ਇਸ ਮੌਕੇ ਤੇ ਹਲਕਾ ਵਿਧਾਇਕ ਵੱਲੋਂ ਐਸਡੀਐਮ ਸ੍ਰੀ ਚਮਕੌਰ ਸਾਹਿਬ ਸ੍ਰੀ ਅਮਰੀਕ ਸਿੰਘ ਸਿੱਧੂ ਐਸਡੀਐਮ ਮੋਰਿੰਡਾ ਸੁਖਪਾਲ ਸਿੰਘ , ਤਹਿਸੀਲਦਾਰ ਪੁਨੀਤ ਬੰਸਲ ਤੇਜਿੰਦਰ ਸਿੰਘ ਬਾਜ ਸ੍ਰੀ ਗਧਾਰੀ ਲਾਲ ਲੈਕਚਰਾਰ ਸੁਖਦੇਵ ਸਿੰਘ ਹਾਫਜ਼ਾਬਾਦ ਅਤੇ ਰਵਿੰਦਰ ਸਿੰਘ ਰੱਬੀ ਸਮੇਤ ਇਸ ਯੂਥ ਫੈਸਟੀਵਲ ਦੌਰਾਨ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਸੀਨੀਅਰ ਆਪ ਆਗੂ ਵੀਰਵਿੰਦਰ ਸਿੰਘ ਬੱਲਾਂ , ਜਗਤਾਰ ਸਿੰਘ ਘੜੂੰਆਂ ਰਾਜਨੀਤਿਕ ਸਕੱਤਰ, ਰਜਿੰਦਰ ਸਿੰਘ ਰਾਜਾ ਚੱਕਲਾਂ ਜੁਆਇੰਟ ਸਕੱਤਰ, ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ,ਕਾਰਜਸਾਧਕ ਅਫਸਰ ਮੋਰਿੰਡਾ ਪਰਵਿੰਦਰ ਸਿੰਘ ਭੱਟੀ, ਜਸਪ੍ਰੀਤ ਸਿੰਘ ਕਲਸੀ ਸਹਾਇਕ ਐਸਡੀਐਮ ਦਫਤਰ ਸਮੇਤ ਵੱਡੀ ਗਿਣਤੀ ਵਿੱਚ ਸਕੂਲ ਪ੍ਰਿੰਸੀਪਲ ਅਧਿਆਪਕ ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ।