ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ‘ਚੋਂ ਨਵਜੋਤ ਸਿੱਧੂ ਬਾਹਰ
ਨਵੀਂ ਦਿੱਲੀ: 19 ਜਨਵਰੀ, ਦੇਸ਼ ਕਲਿੱਕ ਬਿਓਰੋ
5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਰ ਇਸ ਸੂਚੀ ਵਿੱਚ ਸਾਬਕਾ ਕ੍ਰਿਕਟ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਨਾਮ ਨਹੀਂ ਹੈ। ਸੂਚੀ ‘ਚ ਸਭ ਤੋਂ ਉੱਪਰ ਨਾਂ ਸਾਬਕਾ ਸੀ ਐਮ ਚਰਨਜੀਤ ਚੰਨੀ ਦਾ ਨਾਂ ਹੈ। ਉਸਦੇ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਅਮਰਇੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖੈਹਰਾ ਦਾ ਨਾਮ ਸ਼ਾਮਲ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਸਿੱਧੂ ਦਾ ਨਾਮ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਪਹਿਲਾਂ ਉਹ ਵਿਧਾਨ ਸਭਾ ਚੋਣ ਅਤੇ ਪੰਜਾਬ ਵਿੱਚ ਜ਼ਿਮਨੀ ਚੋਣਾਂ ਤੋਂ ਵੀ ਦੂਰ ਸਨ।

Published on: ਜਨਵਰੀ 19, 2025 5:29 ਬਾਃ ਦੁਃ