ਭਾਜਪਾ ਲਈ ਦੇਸ਼ ਦਾ ਸੰਵਿਧਾਨ ਸਰਵਉੱਚ, ਕਿਸੇ ਵੀ ਧਰਮ ਵਿੱਚ ਕੋਈ ਦਖਲ ਨਹੀਂ ਦਿੰਦੀ : ਹਰਜੀਤ ਸਿੰਘ ਗਰੇਵਾਲ

ਪੰਜਾਬ

ਚੰਡੀਗੜ੍ਹ, 19 ਜਨਵਰੀ, ਦੇਸ਼ ਕਲਿੱਕ ਬਿਓਰੋ :

ਭਾਜਪਾ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਦਲਜੀਤ ਦੋਸਾਂਝ ਵਲੋਂ ਬਣਾਈ ਗਈ ਫਿਲਮ ਨੂੰ ਭਾਜਪਾ ਨਾਲ ਜੋੜ ਕੇ ਅਤੇ ਲੋਕਾਂ ਵਿੱਚ ਭੰਬਲਭੂਸਾ ਫੈਲਾ ਕੇ ਕੁਝ ਸੰਗਠਨਾਂ ਅਤੇ ਲੋਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਲਜੀਤ ਦੋਸਾਂਝ ਵਲੋਂ ਬਣਾਈ ਗਈ ਫਿਲਮ ਖਾਲੜਾ ਕਮਿਸ਼ਨ ਵਲੋਂ ਪੇਸ਼ ਕੀਤੀ ਗਈ ਉਸ ਸਮੇਂ ਦੀ ਮਨੁੱਖੀ ਅਧਿਕਾਰ ਉਲੰਘਣਾ ਰਿਪੋਰਟ ‘ਤੇ ਅਧਾਰਤ ਹੈ ਅਤੇ ਇਸਨੂੰ ਦੇਖ ਕੇ ਪਾਸ ਕਰਨਾ ਫਿਲਮ ਸੈਂਸਰ ਬੋਰਡ ਦਾ ਕੰਮ ਹੈ। ਸੈਂਸਰ ਬੋਰਡ ਵੱਲੋਂ ਕਈ ਦ੍ਰਿਸ਼ ਕੱਟਣ ਤੋਂ ਬਾਅਦ ਹੀ ਇਸਨੂੰ ਪਾਸ ਕੀਤਾ ਗਿਆ ਹੈ। ਭਾਜਪਾ ਕੋਈ ਫਿਲਮ ਬਣਾਉਣ ਜਾਂ ਰਿਲੀਜ਼ ਕਰਨ ਦਾ ਕੰਮ ਨਹੀਂ ਕਰਦੀ। ਭਾਜਪਾ ‘ਤੇ ਲਗਾਏ ਜਾ ਰਹੇ ਦੋਸ਼ ਬਿਲਕੁਲ ਗਲਤ ਹਨ ਅਤੇ ਕੁਝ ਲੋਕ ਆਪਣੇ ਸਵਾਰਥਾਂ ਲਈ ਜਨਤਾ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਗਰੇਵਾਲ ਨੇ ਕਿਹਾ ਕਿ ਕੁਝ ਲੋਕ ਕਹਿ ਰਹੇ ਹਨ ਕਿ ਇਸ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਦੋਂ ਕਿ ਮੈਂ ਖੁਦ ਦਲਜੀਤ ਦੋਸਾਂਝ ਨੂੰ ਕਿਹਾ ਸੀ ਕਿ ਉਸ ਭਿਆਨਕ ਕਾਲੇ ਦੌਰ ਵਿੱਚ, ਹਿੰਦੂਆਂ ਨੂੰ ਵੀ ਬੱਸਾਂ ਵਿੱਚੋਂ ਕੱਢ ਕੇ ਮਾਰਿਆ ਗਿਆ ਸੀ, ਉਸਨੂੰ ਉਨ੍ਹਾਂ ਨੂੰ ਵੀ ਆਪਣੀ ਫਿਲਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਪਰ ਉਸਨੇ ਨੇ ਕਿਹਾ ਕਿ ਉਨ੍ਹਾਂ ਦੀ ਫਿਲਮ ਖਾਲੜਾ ਕਮਿਸ਼ਨ ਵਲੋਂ ਪੇਸ਼ ਕੀਤੀ ਗਈ ਮਨੁੱਖੀ ਅਧਿਕਾਰ ਉਲੰਘਣਾ ਰਿਪੋਰਟ 'ਤੇ ਅਧਾਰਤ ਹੈ।

ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੰਗਨਾ ਰਣੌਤ ਵਲੋਂ ਬਣਾਈ ਗਈ ਫਿਲਮ ਐਮਰਜੈਂਸੀ, ਜਿਸਦਾ ਵਿਰੋਧ ਕੀਤਾ ਗਿਆ ਸੀ, ਨੂੰ ਵੀ ਸੈਂਸਰ ਬੋਰਡ ਨੇ ਪਾਸ ਕੀਤਾ ਗਿਆ ਸੀ ਅਤੇ ਵਿਰੋਧ ਤੋਂ ਬਾਅਦ, ਕੰਗਨਾ ਨੇ ਮਾਣਯੋਗ ਅਦਾਲਤ ਦਾ ਸਹਾਰਾ ਲਿਆ ਅਤੇ ਮਾਣਯੋਗ ਅਦਾਲਤ ਦੇ ਫੈਸਲੇ ਤੋਂ ਬਾਅਦ ਵੀ ਸੈਂਸਰ ਬੋਰਡ ਨੇ ਇਸ ਫਿਲਮ ਵਿਚੋਂ ਕੁਝ ਹੋਰ ਦ੍ਰਿਸ਼ ਹਟਾ ਦਿੱਤੇ ਅਤੇ ਉਸਨੂੰ ਪਾਸ ਕੀਤਾ ਗਿਆ। ਭਾਵੇਂ ਕੰਗਨਾ ਰਣੌਤ ਭਾਜਪਾ ਦੀ ਸੰਸਦ ਮੈਂਬਰ ਹੈ, ਪਰ ਭਾਜਪਾ ਦਾ ਉਨ੍ਹਾਂ ਵੱਲੋਂ ਬਣਾਈ ਗਈ ਫਿਲਮ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਭਾਜਪਾ ਦਾ ਦਲਜੀਤ ਦੋਸਾਂਝ ਵੱਲੋਂ ਬਣਾਈ ਗਈ ਫਿਲਮ ਨਾਲ ਕੋਈ ਸਬੰਧ ਹੈ। ਭਾਰਤੀ ਜਨਤਾ ਪਾਰਟੀ ਕਿਸੇ ਵੀ ਧਰਮ ਵਿੱਚ ਦਖਲ ਨਹੀਂ ਦਿੰਦੀ। ਭਾਜਪਾ ਦੇਸ਼ ਦੀ ਇੱਕ ਸੰਵਿਧਾਨਕ ਪਾਰਟੀ ਹੈ ਅਤੇ ਦੇਸ਼ ਦਾ ਸੰਵਿਧਾਨ ਉਸ ਲਈ ਸਰਵਉੱਚ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।