ਚੰਡੀਗੜ੍ਹ, 20 ਜਨਵਰੀ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਰਹਿਣ ਵਾਲੇ ਓਲੰਪੀਅਨ ਨੀਰਜ ਚੋਪੜਾ ਦਾ ਵਿਆਹ ਹੋ ਗਿਆ ਹੈ। ਵਿਆਹ ਦੀ ਰਸਮ ਹਿਮਾਚਲ ਦੇ ਸ਼ਿਮਲਾ ‘ਚ ਹੋਈ। ਇਸ ਵਿੱਚ ਸਿਰਫ਼ 50 ਵਿਸ਼ੇਸ਼ ਮਹਿਮਾਨ ਸ਼ਾਮਲ ਸਨ। ਮਹਿਮਾਨਾਂ ਨੇ ਵੀ ਸੋਸ਼ਲ ਮੀਡੀਆ ‘ਤੇ ਵਿਆਹ ਸਬੰਧੀ ਕੋਈ ਫੋਟੋ ਪੋਸਟ ਨਹੀਂ ਕੀਤੀ। ਉਨ੍ਹਾਂ ਨੂੰ ਖਾਸ ਤੌਰ ‘ਤੇ ਕਿਹਾ ਗਿਆ ਸੀ ਕਿ ਉਹ ਵਿਆਹ ਦੀ ਕੋਈ ਵੀ ਫੋਟੋ ਸੋਸ਼ਲ ਮੀਡੀਆ ‘ਤੇ ਪੋਸਟ ਨਾ ਕਰਨ।
ਗੁਆਂਢੀਆਂ ਨੂੰ ਵੀ ਨੀਰਜ ਦੇ ਵਿਆਹ ਬਾਰੇ ਪਤਾ ਨਹੀਂ ਸੀ। ਸਾਰਿਆਂ ਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਨੀਰਜ ਨੇ ਐਤਵਾਰ ਰਾਤ ਨੂੰ ਸੋਸ਼ਲ ਮੀਡੀਆ ਅਕਾਊਂਟ ‘ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਹੁਣ ਉਹ ਆਪਣੀ ਪਤਨੀ ਨਾਲ ਹਨੀਮੂਨ ਲਈ ਵਿਦੇਸ਼ ਗਏ ਹੋਏ ਹਨ।
ਭਾਰਤ ਵਾਪਸੀ ਤੋਂ ਬਾਅਦ ਰਿਸੈਪਸ਼ਨ ਪਾਰਟੀ ਹੋਵੇਗੀ।ਉਸ ਦੀ ਪਤਨੀ ਹਿਮਾਨੀ ਮੋਰ ਸੋਨੀਪਤ ਦੇ ਲਾਡਸੌਲੀ ਪਿੰਡ ਦੀ ਰਹਿਣ ਵਾਲੀ ਹੈ। ਉਹ ਟੈਨਿਸ ਖਿਡਾਰੀ ਹੈ।
ਓਲੰਪੀਅਨ ਨੀਰਜ ਚੋਪੜਾ ਨੇ ਚੁੱਪ-ਚੁਪੀਤੇ ਕਰਵਾਇਆ ਵਿਆਹ