ਜੰਮੂ ‘ਚ ਫੈਲੀ ਰਹੱਸਮਈ ਬੀਮਾਰੀ, ਹੁਣ ਤੱਕ 17 ਲੋਕਾਂ ਦੀ ਮੌਤ
ਜੰਮੂ, 20 ਜਨਵਰੀ, ਦੇਸ਼ ਕਲਿਕ ਬਿਊਰੋ :
ਜੰਮੂ ਦੇ ਰਾਜੌਰੀ ‘ਚ ਇਕ ਰਹੱਸਮਈ ਬੀਮਾਰੀ ਨਾਲ ਜੁੜਿਆ ਵੱਡਾ ਖੁਲਾਸਾ ਹੋਇਆ ਹੈ। ਇਸ ਪਿੰਡ ਵਿੱਚ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸ ਦੌਰਾਨ ਉਥੇ ਛੱਪੜ ਦਾ ਪਾਣੀ ਟੈਸਟਿੰਗ ਵਿੱਚ ਫੇਲ ਹੋ ਗਿਆ।ਪ੍ਰਸ਼ਾਸਨ ਨੇ ਕਿਹਾ ਕਿ ਛੱਪੜ ਤੋਂ ਲਏ ਗਏ ਪਾਣੀ ਦੇ ਨਮੂਨਿਆਂ ਵਿੱਚ ਕੀਟਨਾਸ਼ਕਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਹੈ। ਫਿਲਹਾਲ ਛੱਪੜ ਨੂੰ ਸੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਰਹੱਸਮਈ ਬੀਮਾਰੀ ਤੋਂ ਪ੍ਰਭਾਵਿਤ ਪਿੰਡ ਦੇ ਮੁਹੰਮਦ ਅਸਲਮ ਦੇ ਛੇਵੇਂ ਅਤੇ ਆਖ਼ਰੀ ਬੱਚੇ ਦੀ ਜੰਮੂ ਮੈਡੀਕਲ ਕਾਲਜ ਵਿੱਚ ਮੌਤ ਹੋ ਗਈ।ਇਕ ਅਧਿਕਾਰੀ ਨੇ ਦੱਸਿਆ ਕਿ ਮੁਹੰਮਦ ਅਸਲਮ ਨੇ ਆਪਣੀ ਬੇਟੀ ਯਾਸਮੀਨਾ ਜਾਨ ਨੂੰ ਬੀਤੇ ਐਤਵਾਰ (12 ਜਨਵਰੀ) ਨੂੰ ਰਾਜੌਰੀ ਦੇ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਸੀ। ਅਗਲੇ ਦਿਨ ਉਸ ਨੂੰ ਜੰਮੂ ਰੈਫਰ ਕਰ ਦਿੱਤਾ ਗਿਆ, ਜਿੱਥੇ ਬੀਤੀ ਸ਼ਾਮ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।