ਖੇਤੀਬਾੜੀ ਵਿਭਾਗ ਵੱਲੋਂ ਪਿੰਡ ਮਾਜਰੀ ਵਿਖੇ ਲਗਾਇਆ ਕਿਸਾਨ ਜਾਗਰੂਕਤਾ ਕੈਂਪ
ਮੋਰਿੰਡਾ, 21 ਜਨਵਰੀ (ਭਟੋਆ)
ਖੇਤੀਬਾੜੀ ਵਿਭਾਗ ਵੱਲੋਂ ਡਾਕਟਰ ਰਾਕੇਸ਼ ਕੁਮਾਰ ਦੀ ਰਹਿਨੁਮਾਈ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਦਿਸ਼ਾ-ਨਿਰਦੇਸ਼ ਹੇਠ, ਬਲਾਕ ਖੇਤੀਬਾੜੀ ਦਫਤਰ ਮੋਰਿੰਡਾ ਵੱਲੋ ਪਿੰਡ ਬੱਲਾਂ ਕਲਾਂ ਵਿਖੇ ਸ. ਅਮਰ ਸਿੰਘ ਦੇ ਫਾਰਮ ਉੱਤੇ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 100 ਤੂੰ ਵੱਧ ਕਿਸਾਨਾਂ ਨੇ ਭਾਗ ਲਿਆ,ਕੈਂਪ ਦੌਰਾਨ ਕਿਸਾਨਾਂ ਨੂੰ ਖੇਤੀਬਾੜੀ ਦੇ ਨਵੀਨਤਮ ਢੰਗਾਂ ਖਾਦਾਂ, ਕੀਟਨਾਸ਼ਕ ਦਵਾਈਆਂ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ। ਉੱਥੇ ਹੀ ਕਿਸਾਨਾਂ ਨੂੰ ਵੱਖ-ਵੱਖ ਸਹਾਇਕ ਧੰਦਿਆਂ ਬਾਰੇ ਵੀ ਪ੍ਰੇਰਿਤ ਕੀਤਾ ਗਿਆ।
ਕੈਂਪ ਦੌਰਾਨ ਖੇਤੀਬਾੜੀ ਮੁੱਖ ਅਫਸਰ ਰੋਪੜ ਸੁੱਖ ਸਾਗਰ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਸਾਂਭ ਸੰਭਾਲ ਅਤੇ ਸੁਚੱਜੀ ਬਾਡੀ ਸਬੰਧੀ ਤਕਨੀਕੀ ਗਿਆਨ ਦਿੱਤਾ ਗਿਆ। ਜਦ ਕਿ ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਡਾਕਟਰ ਪਰਮਿੰਦਰ ਸਿੰਘ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਸਹਾਇਕ ਧੰਦਿਆਂ ਬਲ ਉਚੇਚਾ ਧਿਆਨ ਦੇਣ ਅਤੇ ਵਿਭਾਗ ਵੱਲੋਂ ਲਗਾਈਆਂ ਜਾਂਦੀਆਂ ਵੱਖ-ਵੱਖ ਟ੍ਰੇਨਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਵਿਟਾਨਰੀ ਡਾਕਟਰ ਆਕਾਸ਼ ਗਰਗ ਵੱਲੋਂ ਵਿਭਾਗੀ ਸਕੀਮਾਂ ਉਥੇ ਪਸ਼ੂ ਪਾਲਣ ਸਬੰਧੀ ਜਰੂਰੀ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ ਗਏ। ਡਾਕਟਰ ਲਵਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਰਿੰਡਾ ਵੱਲੋਂ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਅਤੇ ਸਬਸਿਡੀ ਬਾਰੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਵਿਭਾਗ ਕੋਲ ਜਿਪਸਮ ਖਾਦ ਸਬਸਿਡੀ ਤੇ ਉਪਲਬਧ ਹੈ, ਉਹਨਾਂ ਭਾਰਤ ਸਰਕਾਰ ਦੀ ਸਨਮਾਨ ਨਿਧੀ ਯੋਜਨਾ ਬਾਰੇ ਵੀ ਕਿਸਾਨਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਕਿਸਾਨ ਆਗੂ ਰਣਧੀਰ ਸਿੰਘ ਮਾਜਰੀ ਨੇ ਗੰਨੇ ਦੀ ਕਾਸ਼ਤ ਸਾਂਭ ਸੰਭਾਲ ਮਾਰਕੀਟਿੰਗ ਸੰਬੰਧੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਗਈ, ਜਦ ਕਿ ਕਿਸਾਨ ਆਗੂ ਦਲਜੀਤ ਸਿੰਘ ਚਲਾਕੀ ਵੱਲੋਂ ਵੱਖ-ਵੱਖ ਕਿਸਾਨ ਮੁੱਦੇ ਕੈਂਪ ਵਿੱਚ ਆਏ ਹੋਏ ਕਿਸਾਨਾਂ ਨਾਲ ਸਾਂਝੇ ਕੀਤੇ ਗਏ।
ਕੈਂਪ ਵਿੱਚ ਹੋਰਨਾਂ ਤੋਂ ਬਿਨਾਂ ਆਪ ਦੇ ਸੀਨੀਅਰ ਆਗੂ ਵੀਰਵਿੰਦਰ ਸਿੰਘ ਬੱਲਾਂ, ਨੰਬਰਦਾਰ ਅਮਨਦੀਪ ਸਿੰਘ ਸਰਪੰਚ ਕਰਨੈਲ ਸਿੰਘ, ਲਖਵਿੰਦਰ ਸਿੰਘ ਕਜੌਲੀ ਮੇਜਰ ਸਿੰਘ, ਪਰਮਜੀਤ ਸਿੰਘ ਲਠੜੀ ਅਤੇ ਚਰਨ ਸਿੰਘ ਬੱਲਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਵੀ ਹਾਜ਼ਰ ਸਨ।