ਐਂਬੂਲੈਂਸ ਦਾ ਦਰਵਾਜ਼ਾ ਜਾਮ ਹੋਣ ‘ਤੇ ਦੇਰੀ ਕਾਰਨ ਔਰਤ ਦੀ ਮੌਤ
ਪ੍ਰਤਾਪਨਗਰ: 21 ਜਨਵਰੀ, ਦੇਸ਼ ਕਲਿੱਕ ਬਿਓਰੋ
ਐਂਬੂਲੈਂਸ ਦੇ ਗੇਟ ਦੇ ਖਰਾਬ ਹੋਣ ਅਤੇ 15 ਮਿੰਟਾਂ ਤੋਂ ਵੱਧ ਸਮੇਂ ਲਈ ਬੰਦ ਰਹਿਣ ਕਾਰਨ ਇੱਕ ਸਰਕਾਰੀ ਹਸਪਤਾਲ ਦੇ ਅਹਾਤੇ ਵਿੱਚ ਇੱਕ 43 ਸਾਲਾ ਔਰਤ ਦੀ ਮੌਤ ਹੋ ਗਈ। ਸੁਲੇਖਾ (43) ਨਾਂ ਦੀ ਔਰਤ ਨੇ ਐਤਵਾਰ ਨੂੰ ਅਪਣੇ ਕਮਰੇ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਪਰ ਉੱਥੇ ਐਂਬੂਲੈਂਸ ਦਾ ਦਰਵਾਜ਼ਾ ਕਥਿਤ ਤੌਰ ’ਤੇ ਜਾਮ ਹੋ ਗਿਆ ਅਤੇ ਐਂਬੂਲੈਂਸ ਦਾ ਸ਼ੀਸ਼ਾ ਤੋੜ ਕੇ ਉਸ ਨੂੰ ਬਾਹਰ ਕਢਿਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਘਟਨਾ ਰਾਜਸਧਾਨ ਦੇ ਪਿੰਡ ਭੀਲਵਾਲ ਦੀ ਹੈ ਜਿ਼ਥੇ 43 ਸਾਲਾ ਔਰਤ ਨੇ ਅਪਣੇ ਕਮਰੇ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਔਰਤ ਦੇ ਪਰਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਦਰਵਾਜ਼ਾ ਜਾਮ ਹੋਣ ਕਾਰਨ ਕੀਮਤੀ ਸਮਾਂ ਬਰਬਾਦ ਹੋਇਆ, ਕਿਉਂਕਿ ਉਹ 15 ਮਿੰਟ ਤਕ ਐਂਬੂਲੈਂਸ ਦੇ ਅੰਦਰ ਹੀ ਫਸੀ ਰਹੀ। ਜ਼ਿਲ੍ਹਾ ਕੁਲੈਕਟਰ ਨਮਿਤ ਮਹਿਤਾ ਨੇ ਮਾਮਲੇ ਦੀ ਜਾਂਚ ਸਹਾਇਕ ਕੁਲੈਕਟਰ ਅਰੁਣ ਜੈਨ ਨੂੰ ਸੌਂਪ ਦਿਤੀ ਹੈ।
ਐੱਸਐੱਚਓ ਮੁਤਾਬਕ ਔਰਤ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਨੇ ਐਤਵਾਰ ਨੂੰ ਇਹ ਸਖਤ ਕਦਮ ਚੁੱਕਿਆ, ਜਿਸ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਉਸਦੇ ਦੋ ਪੁੱਤਰ ਅਤੇ ਪਤੀ ਕੁਝ ਸਕਿੰਟਾਂ ਵਿੱਚ ਉਸਨੂੰ ਭੀਲਵਾੜਾ ਮਹਾਤਮਾ ਗਾਂਧੀ ਹਸਪਤਾਲ ਲੈ ਗਏ।
ਜਦੋਂ ਉਸ ਨੂੰ ਹਸਪਤਾਲ ਲਿਆਂਦਾ ਜਾ ਰਿਹਾ ਸੀ, ਉਹ ਜ਼ਿੰਦਾ ਸੀ। ਹਸਪਤਾਲ ਪਹੁੰਚਣ ਤੋਂ ਬਾਅਦ ਐਂਬੂਲੈਂਸ ਦੇ ਅੰਦਰ ਹੀ 20 ਮਿੰਟਾਂ ਦੇ ਅੰਦਰ ਹੀ ਉਸਦੀ ਮੌਤ ਹੋ ਗਈ। ਜਦੋਂ ਪਰਿਵਾਰਕ ਮੈਂਬਰ ਅਤੇ ਸਟਾਫ ਗੱਡੀ ਤੋਂ ਉਤਰੇ ਅਤੇ ਪੀੜਤ ਦੇ ਸਟ੍ਰੈਚਰ ਨੂੰ ਬਾਹਰ ਕੱਢ ਰਹੇ ਸਨ ਤਾਂ ਗੇਟ ਅਚਾਨਕ ਖਰਾਬ ਹੋ ਗਿਆ।