ਅੰਮ੍ਰਿਤਸਰ, 21 ਜਨਵਰੀ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਲੋਕਾਂ ਦਾ ਕੰਮ ਨਾ ਹੋਣ ਕਾਰਨ ਐਸ ਡੀ ਐਮ ਮਜੀਠਾ ਨੂੰ ਝਾੜ ਪਾਈ ਗਈ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲ ਕੁਝ ਕੰਮ ਲੈ ਕੇ ਪਹੁੰਚੇ ਸਨ। ਮਜੀਠਾ ਐਸਡੀਐਮ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਸੀ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਤੁਰੰਤ ਮਜੀਠਾ ਦੇ ਐਸਡੀਐਮ ਨੂੰ ਫੋਨ ਲਗਾਇਆ ਗਿਆ। ਕੈਬਨਿਟ ਮੰਤਰੀ ਨੇ ਕਿਹਾ ਜੇਕਰ ਤੁਸੀਂ ਲੋਕਾਂ ਦੇ ਕੰਮ ਨਹੀਂ ਕਰਦੇ ਤਾਂ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਤੁਸੀਂ ਸਿਰਫ ਲੋਕਾਂ ਦੇ ਕੰਮ ਕਰੋ। ਇਸ ਦੌਰਾਨ ਕੈਬਨਿਟ ਮੰਤਰੀ ਦੀ ਐਸਡੀਐਮ ਨਾਲ ਕਾਫੀ ਬਹਿਸ ਵੀ ਹੋਈ। ਕੈਬਨਿਟ ਮੰਤਰੀ ਨੇ ਐਸਡੀਐਮ ਨੂੰ ਬੋਲਦਿਆਂ ਕਿਹਾ ਕਿ ਅਸੀਂ ਕੋਈ ਗਲਤ ਕੰਮ ਨਹੀਂ ਕਹਿ ਰਹੇ, ਸਹੀ ਕੰਮ ਹੈ ਜੋ ਉਹ ਕੰਮ ਕਰੋ। ਕੰਮ ਕਰਨਾ ਤੁਹਾਡੀ ਡਿਊਟੀ ਹੈ। ਕੈਬਨਿਟ ਮੰਤਰੀ ਨੇ ਐਸਡੀਐਮ ਨੂੰ ਕਿਹਾ ਕਿ ਜੇਕਰ ਤੁਸੀਂ ਇਕ ਕੰਮ ਲਈ ਮੰਤਰੀ ਨਾਲ ਐਨੀ ਬਹਿਸ ਕਰਦੇ ਹੋ ਤਾਂ ਲੋਕਾਂ ਨਾਲ ਕੀ ਕਰਦੇ ਹੋਵੋਗੇ।