ਚਾਈਨਾ ਡੋਰ ਵੇਚਣ ਵਾਲਾ ਦੁਕਾਨਦਾਰ ਗ੍ਰਿਫਤਾਰ, ਭਾਰੀ ਮਾਤਰਾ ‘ਚ ਗੱਟੂ ਬਰਾਮਦ
ਫ਼ਰੀਦਕੋਟ, 21 ਜਨਵਰੀ, ਦੇਸ਼ ਕਲਿਕ ਬਿਊਰੋ :
ਫਰੀਦਕੋਟ ‘ਚ ਜ਼ਿਲਾ ਪੁਲਸ ਨੇ ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਯਸ਼ਪਾਲ ਸਿੰਘ ਵਾਸੀ ਡੋਗਰ ਬਸਤੀ ਵਜੋਂ ਹੋਈ ਹੈ, ਉਸ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਚਾਈਨਾ ਡੋਰ ਕਾਰਨ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਸੂਬਾ ਸਰਕਾਰ ਦੇ ਨਾਲ-ਨਾਲ ਜ਼ਿਲ੍ਹਾ ਮੈਜਿਸਟਰੇਟ ਨੇ ਚਾਈਨਾ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਖਰੀਦਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੁਲੀਸ ਨੇ ਇੱਥੋਂ ਦੀ ਡੋਗਰ ਬਸਤੀ ਤੋਂ ਯਸ਼ਪਾਲ ਸਿੰਘ ਨਾਂ ਦੇ ਦੁਕਾਨਦਾਰ ਨੂੰ ਚਾਈਨਾ ਡੋਰ ਦੇ 52 ਗੱਟੂ ਸਮੇਤ ਕਾਬੂ ਕੀਤਾ ਹੈ।
ਡੀਐਸਪੀ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਦੁਕਾਨਦਾਰ ਖ਼ਿਲਾਫ਼ ਥਾਣਾ ਸਿਟੀ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਪੁਲਿਸ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਜਿਹੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
Published on: ਜਨਵਰੀ 21, 2025 5:21 ਬਾਃ ਦੁਃ