6 ਫਰਵਰੀ ਨੂੰ ਸੰਘਰਸ਼ ਕਮੇਟੀ ਦਾ ਵਿਸਥਾਰ ਕਰਨ ਲਈ ਪਟਿਆਲਾ ਹੋਵੇਗੀ ਮੀਟਿੰਗ
ਮੋਹਾਲੀ, 21, ਜਨਵਰੀ, ਦੇਸ਼ ਕਲਿੱਕ ਬਿਓਰੋ :
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫੀਲਡ ਮੁਲਾਜ਼ਮਾਂ ਦੀ ਮੁੱਖ ਮੰਗਾਂ ਨੂੰ ਲੈ ਕੇ ਪੀ ਡਬਲਿਊ ਡੀ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵਿਭਾਗੀ ਮੁਖੀ ਨੂੰ ਮੁੱਖ ਦਫਤਰ ਮੋਹਾਲੀ ਵਿਖੇ ਮੰਗ ਪੱਤਰ ਦਿੱਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਮਹਿਮਾ ਸਿੰਘ ਧਨੌਲਾ ਕੋ ਕਨਵੀਨਰ ਮਲਾਗਰ ਸਿੰਘ ਖਮਾਣੋ ਕਮੇਟੀ ਮੈਂਬਰ ਹਰਦੀਪ ਕੁਮਾਰ ਸੰਗਰੂਰ ਨੇ ਦੱਸਿਆ ਕਿ ਵਿਭਾਗ ਦੇ ਫੀਲਡ ਮੁਲਾਜ਼ਮਾਂ ਦੀਆਂ ਭੱਖਵੀਆ ਮੰਗਾਂ ਜਿਨ੍ਹਾਂ ਵਿਚ ਮੌਤ ਹੋ ਚੁੱਕੇ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਦੇਣ, ਦਰਜਾ ਤਿੰਨ ਤੇ ਚਾਰ ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ ਕਰਨ ,ਵਿਭਾਗੀ ਟੈਸਟ ਪਾਸ ਦਰਜਾ ਤਿੰਨ ਕਰਮਚਾਰੀਆਂ ਦੇ 6% ਕੋਟੇ ਅਧੀਨ ਪ੍ਰਮੋਸ਼ਨਾਂ , ਕੋਟੇ ਵਿੱਚ ਵਾਧਾ ਕਰਨ , ਸਰਵਿਸਿਜ਼ ਰੂਲਾਂ ਵਿੱਚ ਸੋਧ ਕਰਨ, ਤਕਨੀਕੀ ਕਰਮਚਾਰੀਆਂ ਦੀ 20/30/ 50 ਦੇ ਅਨੁਪਾਤ ਅਨੁਸਾਰ ਵੰਡ ਕੇ ਟੈਕਨੀਸ਼ੀਅਨ ਕੈਟਾਗਰੀ ਲਈ ਪਲੇਸਮੈਂਟ ਕਰਨ, ਵਿਭਾਗੀ ਪਾਵਰਾਂ ਦਾ ਵਿਕੇਂਦਰੀਕਰਨ ਕਰਨ, ਤਜਰਬੇ ਦੇ ਅਧਾਰ ਤੇ ਪ੍ਰਮੋਸ਼ਨਾਂ ਕਰਨ, ਲੰਮੇ ਸਮੇਂ ਤੋਂ ਵਿਭਾਗ ਵਿੱਚ ਕੰਮ ਕਰਦੇ ਇਨਲਿਸਟਮੈਂਟ, ਆਊਟਸੋਰਸਿੰਗ , ਕੰਟਰੈਕਟਰ, ਵੱਖ ਵੱਖ ਠੇਕੇਦਾਰਾਂ ਰਾਹੀਂ ਕੰਮ ਕਰਦੇ ਵਰਕਰਾਂ ਨੂੰ ਵਿਭਾਗ ਚ ਲਿਆ ਕੇ ਪੱਕਾ ਕਰਨ, ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ, ਨਿੱਜੀਕਰਨ ਬੰਦ ਕਰਨ ਆਦਿ ਮੰਗਾ ਸ਼ਾਮਲ ਕੀਤੀਆਂ ਹਨ। ਇਹਨਾਂ ਦੱਸਿਆ ਕਿ ਸਘੰਰਸ਼ ਕਮੇਟੀ ਦਾ ਹੋਰ ਵਿਸਥਾਰ ਕਰਨ, ਅਗਲੇ ਸੰਘਰਸ਼ ਤੇ ਚਰਚਾ ਕਰਨ ਲਈ 6 ਫ਼ਰਵਰੀ ਨੂੰ ਪਟਿਆਲਾ ਵਿਖੇ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਰਾਮਜੀ ਸਿੰਘ ਭਲੀਆਨਾ, ਜੋਗਿੰਦਰ ਸਿੰਘ ਸਮਾਂਘ, ਹਰਜੀਤ ਵਾਲੀਆਂ, ਗੁਰਚਰਨ ਸਿੰਘ ਅਕੋਈ ਸਾਹਿਬ ਆਦਿ ਹਾਜ਼ਰ ਸਨ।