ED ਵਲੋਂ ਪੰਜਾਬ ਸਣੇ ਕਈ ਥਾਈਂ ਛਾਪੇਮਾਰੀ, ਲਗਜ਼ਰੀ ਕਾਰਾਂ,ਨਕਦੀ ਤੇ ਹੋਰ ਸਾਮਾਨ ਜ਼ਬਤ
ਚੰਡੀਗੜ੍ਹ, 21 ਜਨਵਰੀ, ਦੇਸ਼ ਕਲਿਕ ਬਿਊਰੋ :
ਜਲੰਧਰ ਈਡੀ ਦੀ ਟੀਮ ਨੇ 17 ਜਨਵਰੀ ਤੋਂ 20 ਜਨਵਰੀ ਤੱਕ 3 ਰਾਜਾਂ ਵਿੱਚ 11 ਥਾਵਾਂ ‘ਤੇ ਛਾਪੇਮਾਰੀ ਕਰਕੇ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ 2 ਅਲਟਰਾ ਲਗਜ਼ਰੀ ਕਾਰਾਂ ਅਤੇ 3 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ।
ED ਨੇ ਇਹ ਕਾਰਵਾਈ ਮਾਰਕੀਟਿੰਗ ਸਰਵਿਸਿਜ਼ ਦੇ ਖਿਲਾਫ ਕੀਤੀ ਹੈ। ਈਡੀ ਦੀ ਟੀਮ ਨੇ ਹਰਿਆਣਾ ਦੇ ਗੁਰੂਗ੍ਰਾਮ, ਪੰਚਕੂਲਾ, ਜੀਂਦ, ਪੰਜਾਬ ਦੇ ਮੋਹਾਲੀ ਅਤੇ ਮੁੰਬਈ ਦੇ ਕੁੱਲ 11 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ।
ਜਲੰਧਰ ਈਡੀ ਨੇ ਦੱਸਿਆ ਕਿ ਟੀਮਾਂ ਨੇ 17 ਜਨਵਰੀ ਤੋਂ 20 ਜਨਵਰੀ ਤੱਕ ਕੁੱਲ ਗਿਆਰਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਅਤੇ ਵਾਹਨ, ਪੈਸੇ ਅਤੇ ਹੋਰ ਸਾਮਾਨ ਜ਼ਬਤ ਕੀਤਾ।
ਕੰਪਨੀਆਂ ਵਿੱਚ Infratech Ltd, Big Boy Toys, Mandeshi Foods Pvt Ltd, Plankdot Pvt Ltd, ByteCanvas LLP, Skyverse, Skylink Networks ਅਤੇ ਸੰਬੰਧਿਤ ਸੰਸਥਾਵਾਂ ਦੇ ਰਿਹਾਇਸ਼ੀ ਤੇ ਦਫ਼ਤਰੀ ਅਦਾਰੇ ਸ਼ਾਮਲ ਸਨ।