ਸ਼ਾਮਲੀ, 21 ਜਨਵਰੀ, ਦੇਸ਼ ਕਲਿੱਕ ਬਿਓਰੋ :
ਉਤਰ ਪ੍ਰਦੇਸ਼ ਦੇ ਵਿੱਚ ਅੱਜ ਸਵੇਰੇ ਹੋਏ ਪੁਲਿਸ ਦੇ ਬਦਮਾਸ਼ਾਂ ਵਿਚਕਾਰ ਹੋਏ ਮੁਕਾਬਲੇ ’ਚ 4 ਬਦਮਾਸ਼ਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਪੁਲਿਸ ਦਾ ਇੰਸਪੈਕਟਰ ਜ਼ਖਮੀ ਹੋ ਗਿਆ। ਐਸਟੀਐਫ ਨੂੰ ਗੁਪਤ ਸੂਚਲਾ ਮਿਲੀ ਸੀ ਕਿ ਅਰਸ਼ਦ ਆਪਣੇ ਸਾਦੀਆਂ ਨਾਲ ਝਿੰਝਾਨਾ ਥਾਣਾ ਖੇਤਰ ਵਿਚੋਂ ਲੰਘਣ ਵਾਲਾ ਹੈ। ਪੁਲਿਸ ਨੇ ਘੇਰਾਬੰਦੀ ਕਰਕੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਿਸ ਉਤੇ ਗੋਲੀ ਚਲਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਵੱਲੋਂ ਜਵਾਬ ਵਿਚ ਗੋਲੀ ਚਲਾਈ ਗਈ। ਇਹ ਮੁਕਾਬਲਾ ਕਰੀਬ ਅੱਧਾ ਘੰਟਾ ਚਲਿਆ। ਮੁਕਾਬਲੇ ਵਿੱਚ ਅਰਸ਼ਦ ਅਤੇ ਉਸਦੇ ਤਿੰਨ ਹੋਰ ਸਾਥੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੁਕਾਬਲੇ ਵਿੱਚ ਐਸਟੀਐਫ ਦੇ ਇੰਸਪੈਕਟਰ ਸੁਨੀਲ ਨੂੰ ਚਾਰ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਿਆ।
ਅਰਸ਼ਦ ਉਤੇ ਇਕ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਉਸ ਉਤੇ ਲੁੱਟ, ਡਕੈਤੀ ਅਤੇ ਹੱਤਿਆ ਦੇ ਮਾਮਲੇ ਦਰਜ ਹਨ। ਬਦਮਾਸ਼ਾਂ ਦੀ ਪਹਿਚਾਣ ਅਰਸ਼ਦ, ਮਨਜੀਤ, ਸ਼ਤੀਸ਼ ਵਜੋਂ ਹੋਈ ਹੈ, ਇਕ ਦੀ ਅਜੇ ਪਹਿਚਾਣ ਨਹੀਂ ਹੋਈ।