ਮੁਕਾਬਲੇ ‘ਚ 1 ਕਰੋੜ ਰੁਪਏ ਦੇ ਇਨਾਮੀ ਸਮੇਤ 15 ਨਕਸਲੀ ਮਾਰ ਮੁਕਾਏ
ਰਾਏਪੁਰ, 21 ਜਨਵਰੀ, ਦੇਸ਼ ਕਲਿਕ ਬਿਊਰੋ :
ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ਵਿੱਚ ਜਵਾਨਾਂ ਨੇ ਇੱਕ ਮੁਕਾਬਲੇ ਵਿੱਚ 15 ਨਕਸਲੀਆਂ ਨੂੰ ਮਾਰ ਮੁਕਾਇਆ ਹੈ। ਇਸ ਮੁਕਾਬਲੇ ‘ਚ 1 ਕਰੋੜ ਰੁਪਏ ਦਾ ਇਨਾਮੀ ਜੈਰਾਮ ਉਰਫ ਚਲਪਤੀ ਵੀ ਮਾਰਿਆ ਗਿਆ ਹੈ। ਸਾਰੀਆਂ ਲਾਸ਼ਾਂ ਅਤੇ ਹਥਿਆਰ ਬਰਾਮਦ ਕਰ ਲਏ ਗਏ ਹਨ। ਐਤਵਾਰ ਰਾਤ ਤੋਂ ਮੰਗਲਵਾਰ ਤੱਕ ਰੁਕ-ਰੁਕ ਕੇ ਗੋਲੀਬਾਰੀ ਹੋ ਰਹੀ ਹੈ। ਮਾਮਲਾ ਮੈਨਪੁਰ ਥਾਣਾ ਖੇਤਰ ਦਾ ਹੈ।
1000 ਜਵਾਨਾਂ ਨੇ ਕੁਲਹਾੜੀ ਘਾਟ ‘ਤੇ ਸਥਿਤ ਭਲੂ ਡਿਗੀ ਜੰਗਲ ‘ਚ ਕਰੀਬ 60 ਨਕਸਲੀਆਂ ਨੂੰ ਘੇਰ ਲਿਆ ਹੈ। ਬੈਕਅੱਪ ਪਾਰਟੀ ਵੀ ਭੇਜ ਦਿੱਤੀ ਗਈ ਹੈ। ਡਰੋਨ ਰਾਹੀਂ ਉਨ੍ਹਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਪਹਿਲਾਂ ਘੇਰਾ 15-20 ਕਿਲੋਮੀਟਰ ਸੀ, ਹੁਣ ਨਕਸਲੀ 3 ਕਿਲੋਮੀਟਰ ਘੇਰੇ ਤੱਕ ਸੀਮਤ ਹੋ ਗਏ ਹਨ। ਸਾਰੇ 60 ਨਕਸਲੀਆਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ।