ਛੁੱਟੀ ਤੋਂ ਬਾਅਦ Class Room ‘ਚ 2 ਘੰਟੇ ਬੰਦ ਰਿਹਾ ਬੱਚਾ
ਚੰਡੀਗੜ੍ਹ, 22 ਜਨਵਰੀ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਜੀਂਦ ‘ਚ ਸਕੂਲ ‘ਚ ਛੁੱਟੀ ਹੋਣ ਤੋਂ ਬਾਅਦ ਸਟਾਫ ਨੇ ਪਹਿਲੀ ਜਮਾਤ ਦੇ ਬੱਚੇ ਨੂੰ ਬਿਨਾਂ ਜਾਂਚ ਕੀਤੇ ਕਲਾਸ ਰੂਮ ‘ਚ ਬੰਦ ਕਰ ਦਿੱਤਾ। ਬੱਚੇ ਦਾ ਚਾਚਾ ਉਸ ਨੂੰ ਲੈਣ ਸਕੂਲ ਦੇ ਬਾਹਰ ਆਇਆ ਹੋਇਆ ਸੀ। ਕਰੀਬ 2 ਘੰਟੇ ਬਾਅਦ ਬੱਚੇ ਦਾ ਚਾਚਾ ਉਸ ਨੂੰ ਲੱਭਦਾ ਹੋਇਆ ਸਕੂਲ ਦੇ ਅੰਦਰ ਗਿਆ। ਬੱਚਾ ਕਮਰੇ ਅੰਦਰ ਬੰਦ ਪਾਇਆ ਗਿਆ। ਇਸ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ।
ਇਹ ਘਟਨਾ ਬੀਤੇ ਦਿਨੀ ਨਰਵਾਣਾ ਦੇ ਐਸਡੀ ਗਰਲਜ਼ ਸਕੂਲ ਵਿੱਚ ਵਾਪਰੀ। ਜਦੋਂ ਪਰਿਵਾਰਕ ਮੈਂਬਰਾਂ ਨੇ ਸਕੂਲ ਸਟਾਫ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਚਾ ਗਲਤੀ ਨਾਲ ਅੰਦਰ ਰਹਿ ਗਿਆ ਸੀ। ਚਾਚੇ ਨੇ ਬੱਚੇ ਦੇ ਕਮਰੇ ਵਿੱਚ ਬੰਦ ਹੋਣ ਦੀ ਵੀਡੀਓ ਵੀ ਬਣਾਈ। ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਮਾਮਲੇ ਦੀ ਸ਼ਿਕਾਇਤ ਥਾਣਾ ਸਿਟੀ ਅਤੇ ਐਸ.ਡੀ.ਐਮ. ਨੂੰ ਦਿੱਤੀ ਗਈ ਹੈ।