ਪਤੰਗ ਬਣਾਉਣ ਤੇ ਵੇਚਣ ਵਾਲਿਆਂ ਨੂੰ ਵੀ 5 ਤੋਂ 7 ਸਾਲ ਕੈਦ ਜਾਂ 50 ਲੱਖ ਰੁਪਏ ਜੁਰਮਾਨਾ ਹੋਵੇਗਾ
ਇਸਲਾਮਾਬਾਦ, 22 ਜਨਵਰੀ, ਦੇਸ਼ ਕਲਿਕ ਬਿਊਰੋ :
ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਪਤੰਗ ਉਡਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਿਊਜ਼ ਏਜੰਸੀ ਏਪੀ ਮੁਤਾਬਕ ਪੰਜਾਬ ਅਸੈਂਬਲੀ ਨੇ ਵੀ ਇਸ ਸਬੰਧੀ ਬਿੱਲ ਪਾਸ ਕਰ ਦਿੱਤਾ ਹੈ। ਪਤੰਗ ਉਡਾਉਂਦੇ ਹੋਏ ਫੜੇ ਜਾਣ ‘ਤੇ 3 ਤੋਂ 5 ਸਾਲ ਦੀ ਸਜ਼ਾ ਜਾਂ 20 ਲੱਖ ਪਾਕਿਸਤਾਨੀ ਰੁਪਏ (6 ਲੱਖ ਭਾਰਤੀ ਰੁਪਏ) ਦਾ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।ਜੁਰਮਾਨਾ ਅਦਾ ਨਾ ਕਰਨ ‘ਤੇ ਇੱਕ ਸਾਲ ਦੀ ਵਾਧੂ ਕੈਦ ਹੋ ਸਕਦੀ ਹੈ।
ਬਿੱਲ ਵਿੱਚ ਪਤੰਗ ਬਣਾਉਣ ਵਾਲਿਆਂ ਅਤੇ ਉਨ੍ਹਾਂ ਨੂੰ ਵੇਚਣ ਵਾਲਿਆਂ ਲਈ ਸਖ਼ਤ ਸਜ਼ਾ ਦਾ ਐਲਾਨ ਵੀ ਕੀਤਾ ਗਿਆ ਹੈ। ਉਨ੍ਹਾਂ ਨੂੰ 5 ਤੋਂ 7 ਸਾਲ ਦੀ ਕੈਦ ਜਾਂ 50 ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਜੁਰਮਾਨਾ ਅਦਾ ਨਾ ਕਰਨ ‘ਤੇ 2 ਸਾਲ ਦੀ ਵਾਧੂ ਕੈਦ ਹੋ ਸਕਦੀ ਹੈ।
ਇਸ ਕਾਨੂੰਨ ਵਿੱਚ ਨਾਬਾਲਗਾਂ ਲਈ ਸਜ਼ਾ ਦਾ ਵੱਖਰਾ ਪ੍ਰਬੰਧ ਹੈ। ਨਾਬਾਲਗਾਂ ਨੂੰ ਪਹਿਲੇ ਅਪਰਾਧ ਲਈ 50,000 ਰੁਪਏ ਅਤੇ ਦੂਜੇ ਅਪਰਾਧ ਲਈ 1 ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ। ਜੇਕਰ ਤੀਜੀ ਵਾਰ ਜੁਰਮ ਕੀਤਾ ਜਾਂਦਾ ਹੈ, ਤਾਂ ਜੁਵੇਨਾਈਲ ਜਸਟਿਸ ਐਕਟ 2018 ਦੇ ਤਹਿਤ ਸਜ਼ਾ ਦਿੱਤੀ ਜਾਵੇਗੀ।
ਪਤੰਗ ਉਡਾਉਣ ‘ਤੇ ਲੱਗੀ ਪਾਬੰਦੀ, 3 ਤੋਂ 5 ਸਾਲ ਦੀ ਸਜ਼ਾ ਜਾਂ 20 ਲੱਖ ਰੁਪਏ ਹੋਵੇਗਾ ਜ਼ੁਰਮਾਨਾ